ਐਮਾਜ਼ੋਨ ਤੇ ਬਿਗਬਾਸਕੇਟ ਨੂੰ ਮਿਲੀ ਸ਼ਰਾਬ ਦੀ ਹੋਮ ਡਿਲਿਵਰੀ ਦੀ ਮਨਜ਼ੂਰੀ
Saturday, Jun 20, 2020 - 09:40 PM (IST)
ਕੋਲਕਾਤਾ-ਈ-ਕਾਮਰਸ ਕੰਪਨੀ ਐਮਾਜ਼ੋਨ ਅਤੇ ਬਿਗ ਬਾਸਕੇਟ ਨੂੰ ਪੱਛਮੀ ਬੰਗਾਲ 'ਚ ਸ਼ਰਾਬ ਦੀ ਹੋਮ ਡਿਲਿਵਰੀ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਇਕ ਦਸਤਾਵੇਜ਼ ਤੋਂ ਇਸ ਦੀ ਜਾਣਕਾਰੀ ਮਿਲੀ। ਆਨਲਾਈਨ ਗ੍ਰਾਸਰੀ ਪਲੇਟਫਾਰਮ ਬਿਸ ਬਾਸਕੇਟ ਨੇ ਕਿਹਾ ਕਿ ਇਹ ਦੇਸ਼ ਦੇ ਸ਼ਰਾਬ ਵੰਡ ਸ਼੍ਰੇਣੀ 'ਚ ਉਸ ਦਾ ਪਹਿਲਾ ਮੌਕਾ ਹੋਵੇਗਾ। ਇਹ ਐਮਾਜ਼ੋਨ ਲਈ ਵੀ ਭਾਰਤ 'ਚ ਸੰਭਵਤ : ਪਹਿਲੀ ਵਾਰ ਹੋਵੇਗਾ। ਸਰਕਾਰੀ ਕੰਪਨੀ ਪੱਛਮੀ ਬੰਗਾਲ ਸਟੇਟ ਬੇਵਰੇਜ਼ਜ ਕਾਰਪੋਰੇਸ਼ਨ ਲਿਮਟਿਡ ਨੇ ਦੋਵਾਂ ਕਪੰਨੀਆਂ ਨੂੰ ਚਿੱਠੀ ਲਿਖਣ ਤੋਂ ਬਾਅਦ ਹੋਮ ਡਿਲਿਵਰੀ ਦੇ ਲਈ ਸਮਝੌਤਿਆਂ 'ਤੇ ਦਸਤਖਤ ਕਰਨ ਨੂੰ ਬੁਲਾਇਆ।
ਇਨ੍ਹਾਂ ਤੋਂ ਇਲਾਵਾ ਕੋਲਕਾਤਾ ਦੀਆਂ ਦੋ ਕੰਪਨੀਆਂ ਸੇਨਰਿਸਾ ਤਨਕਾਲੋਜੀਜ਼ ਪ੍ਰਾਈਵੇਟ ਲਿਮਟਿਡ ਅਤੇ ਗੋਲਡਨ ਗੋਇਨਕਾ ਕਾਮਰਸ ਪ੍ਰਾਈਵੇਟ ਲਿਮਟਿਡ ਨੂੰ ਵੀ ਸਮਝੌਤਿਆਂ 'ਤੇ ਦਸਤਖਤ ਕਰਨ ਲਈ ਸੱਦਾ ਦਿੱਤਾ। ਇਹ ਪੁੱਛੇ ਜਾਣ 'ਤੇ ਕਿ ਬਿਗ ਬਾਸਕੇਟ ਕਦੋਂ ਸੰਚਾਲਨ ਸ਼ੁਰੂ ਕਰੇਗੀ, ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਹਰਿ ਮੇਨਨ ਨੇ ਪੀ.ਟੀ.ਆਈ.-ਭਾਸ਼ਾ ਨੂੰ ਦੱਸਿਆ,''ਮੈਂ ਅਜੇ ਪੁਸ਼ਟੀ ਨਹੀਂ ਕਰ ਸਕਦਾ ਕਿ ਅਸੀਂ ਕਿੰਨੀ ਜਲਦੀ ਸ਼ੁਰੂ ਕਰਾਂਗੇ ਪਰ ਹਾਂ ਇਹ ਕੰਪਨੀ ਲਈ ਪਹਿਲੀ ਵਾਰ ਦੀ ਗੱਲ ਹੋਵੇਗੀ।' ਐਮਾਜ਼ੋਨ ਨੇ ਇਸ ਦੇ ਬਾਰੇ 'ਚ ਕੋਈ ਟਿੱਪਣੀ ਨਹੀਂ ਕੀਤੀ। ਫੂਡ ਆਰਡਰਿੰਗ ਪਲੇਟਫਾਰਮ ਜ਼ੋਮੈਟੋ ਅਤੇ ਸਵਿੱਗੀ ਨੇ ਪਹਿਲਾਂ ਹੀ ਮਨਜ਼ੂਰੀ ਮਿਲਣ ਤੋਂ ਬਾਅਦ ਪੱਛਮੀ ਬੰਗਾਲ 'ਚ ਕੋਲਕਾਤਾ ਅਤੇ ਸਿਲੀਗੁਡੀ 'ਚ ਸ਼ਰਾਬ ਦੀ ਡਿਲਿਵਰੀ ਸ਼ੁਰੂ ਕਰ ਦਿੱਤੀ ਹੈ। ਝਾਰਖੰਡ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਆਨਲਾਈਨ ਪਲੇਟਫਾਰਮਸ ਦੁਆਰਾ ਸ਼ਰਾਬ ਦੀ ਹੋਮ ਡਿਲਿਵਰੀ ਦੀ ਅਨੁਮਤਿ ਦਿੱਤੀ।