ਖ਼ਤਮ ਹੋਈਆਂ ਛੁੱਟੀਆਂ! 18 ਜੂਨ ਤੋਂ ਖੁੱਲ੍ਹਣਗੇ ਸਾਰੇ ਸਕੂਲ, ਸਿੱਖਿਆ ਮੰਤਰੀ ਨਿਤਿਆਨੰਦ ਨੇ ਕਰ''ਤਾ ਐਲਾਨ
Monday, Jun 15, 2026 - 04:49 PM (IST)
ਭੁਵਨੇਸ਼ਵਰ- ਸਰਕਾਰੀ ਅਤੇ ਨਿੱਜੀ ਸਕੂਲ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ 18 ਜੂਨ ਨੂੰ ਮੁੜ ਖੁੱਲ੍ਹ ਜਾਣਗੇ। ਓਡੀਸ਼ਾ ਦੇ ਸਕੂਲ ਅਤੇ ਜਨਸਿੱਖਿਆ ਮੰਤਰੀ ਨਿਤਿਆਨੰਦ ਗੋਂਡ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਤਾਪਮਾਨ ਵਧਣ ਕਾਰਨ ਸਕੂਲਾਂ ਨੂੰ 27 ਅਪ੍ਰੈਲ ਤੋਂ ਗਰਮੀ ਦੀਆਂ ਛੁੱਟੀਆਂ ਲਈ ਬੰਦ ਕਰ ਦਿੱਤਾ ਗਿਆ ਸੀ। ਮੰਤਰੀ ਨੇ ਕਿਹਾ,''ਸਰਕਾਰ ਵਿਦਿਆਰਥੀਆਂ ਦੀ ਸਿੱਖਿਆ ਨੂੰ ਲੈ ਕੇ ਚਿੰਤਤ ਹੈ। ਮਾਨਸੂਨ ਦੇ ਆਉਣ ਦੇ ਨਾਲ ਤਾਪਮਾਨ 'ਚ ਵੀ ਗਿਰਾਵਟ ਆਈ ਹੈ, ਇਸ ਲਈ ਸਾਰੇ ਸਕੂਲ 18 ਜੂਨ ਤੋਂ ਮੁੜ ਖੁੱਲ੍ਹਣਗੇ।''
ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ 18 ਜੂਨ ਨੂੰ ਵੀ ਅਸਹਿਣਸ਼ੀਲ ਗਰਮੀ ਜਾਂ ਲੂ ਦੀ ਸਥਿਤੀ ਬਣੀ ਰਹਿੰਦੀ ਹੈ ਤਾਂ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਅੱਗੇ ਫੈਸਲਾ ਲਿਆ ਜਾਵੇਗਾ। ਗੋਂਡ ਨੇ ਦੱਸਿਆ ਕਿ ਸਰਕਾਰ ਵਿਦਿਆਰਥੀਆਂ ਨੂੰ ਜਲਦ ਪਾਠਪੁਸਤਕਾਂ ਉਪਲੱਬਧ ਕਰਵਾਉਣ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ। ਆਮ ਤੌਰ 'ਤੇ ਸੂਬੇ 'ਚ ਗਰਮੀ ਦੀਆਂ ਛੁੱਟੀਆਂ 6 ਮਈ ਤੋਂ 17 ਜੂਨ ਤੱਕ ਰਹਿੰਦੀਆਂ ਹਨ ਪਰ ਮੌਜੂਦਾ ਲੂ ਦੀ ਸਥਿਤੀ ਨੂੰ ਦੇਖਦੇ ਹੋਏ ਇਸ ਸਾਲ ਛੁੱਟੀਆਂ ਪਹਿਲਾਂ ਐਲਾਨ ਕਰ ਦਿੱਤੀਆਂ ਗਈਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
