‘ਪੈਟਰੋਲ ਪੰਪਾਂ ਤੋਂ 72 ਘੰਟਿਆਂ ਦੇ ਅੰਦਰ ਹਟਾਏ ਜਾਣ PM ਮੋਦੀ ਦੇ ਹੋਰਡਿੰਗ’

Thursday, Mar 04, 2021 - 01:42 PM (IST)

‘ਪੈਟਰੋਲ ਪੰਪਾਂ ਤੋਂ 72 ਘੰਟਿਆਂ ਦੇ ਅੰਦਰ ਹਟਾਏ ਜਾਣ PM ਮੋਦੀ ਦੇ ਹੋਰਡਿੰਗ’

ਕੋਲਕਾਤਾ— ਚੋਣ ਕਮਿਸ਼ਨ ਨੇ ਸਾਰੇ ਪੈਟਰੋਲ ਪੰਪ ਡੀਲਰਾਂ ਨੂੰ 72 ਘੰਟਿਆਂ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਾਲੇ ਹੋਰਡਿੰਗ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਾਲੇ ਹੋਰਡਿੰਗ ਨੂੰ ਪੈਟਰੋਲ ਪੰਪਾਂ ਤੋਂ ਹਟਵਾਉਣ ਲਈ ਤਿ੍ਰਣਮੂਲ ਕਾਂਗਰਸ ਦਾ ਇਕ ਵਫ਼ਦ ਬੁੱਧਵਾਰ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲਿਆ। ਉਨ੍ਹਾਂ ਨੇ ਇਸ ਨੂੰ ਆਦਰਸ਼ ਚੋਣ ਜ਼ਾਬਤਾ ਦੀ ਉਲੰਘਣਾ ਦੱਸਦੇ ਹੋਏ ਹੋਰਡਿੰਗ ਹਟਾਉਣ ਦੀ ਮੰਗ ਕੀਤੀ। 

PunjabKesari

ਤ੍ਰਿਣਮੂਲ ਆਗੂਆਂ ਦੀ ਮੰਗ ’ਤੇ ਨੋਟਿਸ ਲੈਂਦੇ ਹੋਏ ਚੋਣ ਕਮਿਸ਼ਨ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਪੈਟਰੋਲ ਪੰਪਾਂ ਤੋਂ ਮੋਦੀ ਦੇ ਹੋਰਡਿੰਗ ਹਟਾਉਣ ਦੇ ਨਿਰਦੇਸ਼ ਦਿੱਤੇ। ਚੋਣ ਕਮਿਸ਼ਨ ਨੇ ਸਰਕਾਰੀ ਯੋਜਨਾਵਾਂ ਨਾਲ ਜੁੜੇ ਉਕਤ ਵਿਗਿਆਪਨਾਂ ਵਾਲੇ ਹੋਰਡਿੰਗ ਨੂੰ ਚੋਣ ਜ਼ਾਬਤਾ ਦਾ ਉਲੰਘਣ ਦੱਸਿਆ। ਓਧਰ ਪੱਛਮੀ ਬੰਗਾਲ ਵਿਚ ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਸੀ. ਈ. ਓ. ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜਿਹੇ ਹੋਰਡਿੰਗ ’ਚ ਪ੍ਰਧਾਨ ਮੰਤਰੀ ਦੀ ਤਸਵੀਰ ਦਾ ਇਸਤੇਮਾਲ ਕਰਨਾ ਚੋਣ ਜ਼ਾਬਤਾ ਦਾ ਉਲੰਘਣ ਹੈ। 

PunjabKesari

ਦੱਸ ਦੇਈਏ ਕਿ ਚੋਣ ਕਮਿਸ਼ਨ ਵਲੋਂ 26 ਫਰਵਰੀ ਨੂੰ ਸੂਬੇ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਦੇ ਐਲਾਨ ਨਾਲ ਹੀ ਚੋਣ ਜ਼ਾਬਤ ਲਾਗੂ ਹੈ। ਜ਼ਿਕਰਯੋਗ ਹੈ ਕਿ 5 ਵਿਧਾਨ ਸਭਾ ਸੀਟਾਂ- ਪੱਛਮੀ ਬੰਗਾਲ, ਆਸਾਮ, ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ ਵਿਚ 27 ਮਾਰਚ ਤੋਂ 6 ਅਪ੍ਰੈਲ ਦਰਮਿਆਨ ਵੋਟਾਂ ਪੈਣਗੀਆਂ। ਵੋਟਾਂ ਦੇ ਨਤੀਜੇ 2 ਮਈ ਨੂੰ ਐਲਾਨੇ ਜਾਣਗੇ।


author

Tanu

Content Editor

Related News