ਦੇਸ਼ ''ਚ ਵੱਧਣ ਲੱਗੇ HMPV ਦੇ ਕੇਸ, ਜਾਣੋ ਕਿਸ-ਕਿਸ ਸੂਬੇ ''ਚ ਫੈਲਿਆ ਵਾਇਰਸ

Wednesday, Jan 08, 2025 - 05:21 PM (IST)

ਦੇਸ਼ ''ਚ ਵੱਧਣ ਲੱਗੇ HMPV ਦੇ ਕੇਸ, ਜਾਣੋ ਕਿਸ-ਕਿਸ ਸੂਬੇ ''ਚ ਫੈਲਿਆ ਵਾਇਰਸ

ਨਵੀਂ ਦਿੱਲੀ- ਚੀਨ ਤੋਂ ਬਾਅਦ ਭਾਰਤ ਵਿਚ ਵੀ ਹਿਊਮਨ ਮੈਟਾਨਿਊਮੋਵਾਇਰਸ (HMPV) ਦੇ ਦਸਤਕ ਨਾਲ ਟੈਨਸ਼ਨ ਵੱਧਣ ਲੱਗੀ ਹੈ। ਹੁਣ ਇਕ ਨਵਾਂ ਕੇਸ ਮੁੰਬਈ ਵਿਚ ਮਿਲਿਆ ਹੈ। ਮੁੰਬਈ ਦੇ ਪਵਈ ਸਥਿਤ ਹੀਰਾਨੰਦਾਨੀ ਹਸਪਤਾਲ ਵਿਚ 6 ਮਹੀਨੇ ਦੀ ਬੱਚੀ ਵਿਚ HMPV ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਬੈਂਗਲੁਰੂ, ਨਾਗਪੁਰ, ਤਾਮਿਲਨਾਡੂ ਵਿਚ ਵਾਇਰਸ ਦੇ 2-2 ਅਤੇ ਪੱਛਮੀ ਬੰਗਾਲ, ਅਹਿਮਦਾਬਾਦ, ਮੁੰਬਈ ਵਿਚ HMPV ਵਾਇਰਸ ਦਾ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। 

ਇਹ ਵੀ ਪੜ੍ਹੋ- ਭਾਰਤ 'ਚ ਵੱਧਣ ਲੱਗੀ ਟੈਨਸ਼ਨ; ਤੇਜ਼ੀ ਨਾਲ ਫੈਲ ਰਿਹਾ HMPV ਵਾਇਰਸ

6 ਮਹੀਨੇ ਦੀ ਬੱਚੀ HMPV ਨਾਲ ਸੰਕਰਮਿਤ

ਮੁੰਬਈ 'ਚ ਜਿਸ ਬੱਚੀ 'ਚ HMPV ਦਾ ਮਾਮਲਾ ਸਾਹਮਣੇ ਆਇਆ ਹੈ, ਉਹ ਸਿਰਫ 6 ਮਹੀਨੇ ਦੀ ਹੈ। 1 ਜਨਵਰੀ ਨੂੰ ਗੰਭੀਰ ਖੰਘ, ਛਾਤੀ ਵਿਚ ਜਕੜਨ ਅਤੇ ਆਕਸੀਜਨ ਦਾ ਪੱਧਰ 84 ਫੀਸਦੀ ਤੱਕ ਡਿੱਗਣ ਕਾਰਨ ਬੱਚੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਨੇ ਨਵੇਂ ਰੈਪਿਡ ਪੀ. ਸੀ. ਆਰ ਟੈਸਟ ਰਾਹੀਂ ਪੁਸ਼ਟੀ ਕੀਤੀ ਹੈ ਕਿ ਉਹ HMPV ਨਾਲ ਸੰਕਰਮਿਤ ਹੈ। ਬੱਚੀ ਦਾ ICU 'ਚ ਬ੍ਰੌਨਕੋਡਾਇਲਟਰ ਵਰਗੀਆਂ ਦਵਾਈਆਂ ਨਾਲ ਲੱਛਣਾਂ ਦਾ ਇਲਾਜ ਕੀਤਾ ਗਿਆ।

ਇਹ ਵੀ ਪੜ੍ਹੋ- ਗਾਰੰਟੀ! ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ

ਕੋਵਿਡ-19 ਵਰਗਾ ਵਾਇਰਸ ਨਹੀਂ

ਚੀਨ 'ਚ ਇਸ ਵਾਇਰਸ ਦੇ ਇਨਫੈਕਸ਼ਨ ਨਾਲ ਜੁੜੇ ਮਾਮਲਿਆਂ 'ਚ ਵਾਧਾ ਹੋਣ ਕਾਰਨ ਭਾਰਤ 'ਚ ਵੀ ਲੋਕ ਡਰਨ ਲੱਗੇ ਹਨ। ਕੁਝ ਲੋਕਾਂ ਨੇ ਇਸ ਬੀਮਾਰੀ ਦੀ ਕੋਵਿਡ-19 ਨਾਲ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ ਨੇ ਕਿਹਾ ਕਿ HMPV ਕੋਈ ਨਵਾਂ ਵਾਇਰਸ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪਛਾਣ ਪਹਿਲੀ ਵਾਰ ਸਾਲ 2001 'ਚ ਹੋਈ ਸੀ ਅਤੇ ਇਹ ਸਾਲਾਂ ਤੋਂ ਪੂਰੀ ਦੁਨੀਆ ਵਿਚ ਫੈਲੀ ਹੋਈ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਚੀਨ 'ਚ HMPV ਦੇ ਮਾਮਲੇ ਵੱਧ ਰਹੇ ਹਨ, ਜਿਸ ਉੱਤੇ ਭਾਰਤ ਸਰਕਾਰ ਨਜ਼ਰ ਰੱਖ ਰਹੀ ਹੈ।

ਇਹ ਵੀ ਪੜ੍ਹੋ- ਬੋਰਵੈੱਲ ’ਚ ਡਿੱਗੀ 18 ਸਾਲਾ ਕੁੜੀ ਦੀ ਮੌਤ, 33 ਘੰਟਿਆਂ ਬਾਅਦ ਕੱਢਿਆ ਗਿਆ ਸੀ ਬਾਹਰ

 

ਇਸ ਵਾਇਰਸ ਦੇ ਲੱਛਣ ਕੀ ਹਨ?

ਇਸ ਵਾਇਰਸ ਨੂੰ ਹਿਊਮਨ ਮੈਟਾਪਨੀਓਮੋਵਾਇਰਸ ਜਾਂ HMPV ਵਾਇਰਸ ਕਿਹਾ ਜਾਂਦਾ ਹੈ, ਜਿਸ ਦੇ ਲੱਛਣ ਆਮ ਸਰਦੀ- ਜ਼ੁਕਾਮ ਵਰਗੇ ਹੀ ਹੁੰਦੇ ਹਨ। ਆਮ ਮਾਮਲਿਆਂ ਵਿਚ ਇਹ ਖੰਘ, ਵਗਦਾ ਨੱਕ ਜਾਂ ਗਲੇ ਵਿਚ ਖਰਾਸ਼ ਦਾ ਕਾਰਨ ਬਣਦਾ ਹੈ। HMPV ਦੀ ਲਾਗ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਵਿਚ ਗੰਭੀਰ ਹੋ ਸਕਦੀ ਹੈ। ਇਹ ਵਾਇਰਸ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਵਿਚ ਗੰਭੀਰ ਬੀਮਾਰੀ ਦਾ ਕਾਰਨ ਬਣ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Tanu

Content Editor

Related News