ਹਿਜ਼ਬੁਲ ਅੱਤਵਾਦੀ ਨੂੰ ਹਥਿਆਰ ਵੇਚਣ ਦੇ ਦੋਸ਼ ''ਚ ਇਕ ਗ੍ਰਿਫਤਾਰ

01/07/2020 5:56:43 PM

ਜੰਮੂ— ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਗ੍ਰਾਮ (ਪਿੰਡ) ਸੁਰੱਖਿਆ ਕਮੇਟੀ (ਵੀ.ਡੀ.ਸੀ.) ਦੇ ਇਕ ਮੈਂਬਰ ਨੂੰ ਹਿਜ਼ਬੁਲ ਮੁਜਾਹੀਦੀਨ ਦੇ ਇਕ ਅੱਤਵਾਦੀ ਨੂੰ ਹਥਿਆਰ ਵੇਚਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਿਜ਼ਬੁਲ ਦੇ ਅੱਤਵਾਦੀ ਤਾਰਿਕ ਹੁਸੈਨ ਵਾਣੀ ਨੂੰ ਹਥਿਆਰ ਵੇਚਣ ਦੇ ਦੋਸ਼ 'ਚ ਦੇਵੀ ਦਾਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਤਾਰਿਕ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਤਾਰਿਕ ਨੇ ਪੁੱਛ-ਗਿੱਛ 'ਚ ਦੱਸਿਆ ਕਿ ਉਸ ਨੇ ਦਾਸ ਤੋਂ ਹਥਿਆਰ ਖਰੀਦਿਆ ਸੀ ਅਤੇ ਕਿਸ਼ਤਵਾੜ ਜ਼ਿਲੇ 'ਚ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਤਾਰਿਕ ਪਿਛਲੇ ਸਾਲ ਨਵੰਬਰ 'ਚ ਹਿਜ਼ਬੁਲ ਮੁਜਾਹੀਦੀਨ ਨਾਲ ਜੁੜਿਆ ਸੀ ਅਤੇ ਉਸ ਨੂੰ ਬੀਤੇ ਸਾਲ ਦਸੰਬਰ 'ਚ ਹੀ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਡੇਢ ਲੱਖ ਰੁਪਏ 'ਚ ਇਕ ਪੁਰਾਣੀ ਰਾਈਫਲ ਅਤੇ ਬਾਰੂਦ ਖਰੀਦਿਆ ਸੀ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਹਥਿਆਰ 70 ਦੇ ਦਹਾਕੇ ਦਾ ਬਣਿਆ ਸੀ।


DIsha

Content Editor

Related News