ਬੜਗਾਮ ਗੋਲੀਬਾਰੀ ਵਿਚ ਮਾਰੇ ਗਏ ਹਿਜ਼ਬੁਲ ਦੇ ਅੱਤਵਾਦੀਆਂ ਦੀ ਹੋਈ ਪਛਾਣ, ਸਾਹਮਣੇ ਆਈਆਂ ਤਸਵੀਰਾਂ

Wednesday, Jul 12, 2017 - 05:24 PM (IST)

ਬੜਗਾਮ ਗੋਲੀਬਾਰੀ ਵਿਚ ਮਾਰੇ ਗਏ ਹਿਜ਼ਬੁਲ ਦੇ ਅੱਤਵਾਦੀਆਂ ਦੀ ਹੋਈ ਪਛਾਣ, ਸਾਹਮਣੇ ਆਈਆਂ ਤਸਵੀਰਾਂ

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲੇ ਵਿਚ ਬੀਤੀ ਰਾਤ ਮੰਗਲਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਸ਼ੁਰੂ ਹੋਈ ਗੋਲੀਬਾਰੀ ਵਿਚ ਭਾਰਤੀ ਜਵਾਨਾਂ ਨੇ ਤਿੰਨ ਖਤਰਨਾਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਨ੍ਹਾਂ ਅੱਤਵਾਦੀਆਂ ਵਿਚੋਂ ਦੋ ਦੀ ਪਛਾਣ ਦਾਊਦ ਅਤੇ ਜਾਵੇਦ ਸ਼ੇਖ ਦੇ ਰੂਪ ਵਿਚ ਹੋਈ ਹੈ। ਖ਼ਬਰ ਅਨੁਸਾਰ, ਅੱਤਵਾਦੀਆਂ ਕੋਲ ਭਾਰੀ ਮਾਤਰਾ ਵਿਚ ਹਥਿਆਰ ਬਰਾਮਦ ਹੋਏ ਹਨ। ਜਿਸ ਘਰ ਵਿਚ ਅੱਤਵਾਦੀ ਲੁੱਕੇ ਹੋਏ ਸਨ ਉਹ ਪੂਰੀ ਤਰ੍ਹਾਂ ਬਰਮਾਦ ਹੋ ਚੁੱਕਾ ਹੈ।

PunjabKesari

ਬੀਤੇ ਦਿਨ ਸੋਮਵਾਰ ਨੂੰ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਤੋਂ ਬਾਅਦ ਇਸ ਅਪਰੇਸ਼ਨ ਨੂੰ ਸੈਨਾ ਦੀ ਵੱਡੀ ਕਾਰਵਾਈ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਸੈਨਾ ਨੇ ਮੰਗਲਵਾਰ ਸਵੇਰ ਹੀ ਪੂਰੇ ਇਲਾਕੇ ਨੂੰ ਘੇਰ ਲਿਆ ਸੀ ਅਤੇ ਤਲਾਸ਼ੀ ਅਭਿਆਨ ਚਲਾਇਆ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਕਾਰ ਗੋਲੀਬਾਰੀ ਬੜਗਾਮ ਦੇ ਰੁਦਵੋੜਾ ਵਿਚ ਸ਼ੁਰੂ ਹੋਇਆ।

PunjabKesari

ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਭੱਜਣ ਦੇ ਸਾਰੇ ਰਸਤੇ ਬੰਦ ਕਰਨ ਅਤੇ ਉਨ੍ਹਾਂ ਖਤਮ ਕਰਨ  ਦਾ ਅਭਿਆਨ ਜਾਰੀ ਰੱਖਿਆ ਹੋਇਆ ਸੀ।


Related News