ਹਿੰਦੂਆਂ ਨੂੰ ਆਪਣੀਆਂ ਦੁਕਾਨਾਂ ''ਤੇ ਨਾਮ ਲਿਖਣਾ ਚਾਹੀਦਾ ਹੈ: ਸਾਧਵੀ ਪ੍ਰਗਿਆ

Monday, Aug 05, 2024 - 10:57 PM (IST)

ਭੋਪਾਲ — ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨੇਤਾ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਹਿੰਦੂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਹਿੰਦੂਆਂ ਅਤੇ ਗੈਰ-ਹਿੰਦੂਆਂ ਵਿਚਕਾਰ ਫਰਕ ਕਰਨ ਲਈ ਆਪਣੇ ਕਾਰੋਬਾਰੀ ਅਦਾਰਿਆਂ 'ਤੇ ਆਪਣੇ ਨਾਂ ਲਿਖਣ। ਭੋਪਾਲ ਤੋਂ ਸਾਬਕਾ ਸੰਸਦ ਮੈਂਬਰ ਨੇ ਇਹ ਅਪੀਲ ਭਾਜਪਾ ਸ਼ਾਸਿਤ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵੱਲੋਂ ਕਾਂਵੜ ਯਾਤਰਾ ਦੇ ਰੂਟਾਂ 'ਤੇ ਸਥਿਤ ਖਾਣ-ਪੀਣ ਵਾਲੀਆਂ ਦੁਕਾਨਾਂ ਦੇ ਮਾਲਕਾਂ ਅਤੇ ਕਰਮਚਾਰੀਆਂ ਦੇ ਨਾਵਾਂ ਦਾ ਖੁਲਾਸਾ ਕਰਨ ਦੇ ਨਿਰਦੇਸ਼ ਜਾਰੀ ਕਰਨ ਦੇ ਵਿਵਾਦ ਦੇ ਵਿਚਕਾਰ ਕੀਤੀ ਹੈ।

ਹਾਲਾਂਕਿ ਬਾਅਦ 'ਚ ਸੁਪਰੀਮ ਕੋਰਟ ਨੇ ਇਨ੍ਹਾਂ ਨਿਰਦੇਸ਼ਾਂ 'ਤੇ ਰੋਕ ਲਗਾ ਦਿੱਤੀ ਸੀ। ਉਜੈਨ ਦੇ ਮੇਅਰ ਵੱਲੋਂ ਇਹ ਦਾਅਵਾ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਕਿ ਦੁਕਾਨਾਂ ਦੇ ਮਾਲਕਾਂ ਨੂੰ ਬੋਰਡਾਂ 'ਤੇ ਆਪਣਾ ਨਾਮ ਅਤੇ ਫ਼ੋਨ ਨੰਬਰ ਦਿਖਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਤੋਂ ਕੁੱਝ ਦਿਨ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ 21 ਜੁਲਾਈ ਨੂੰ ਸਪੱਸ਼ਟ ਕੀਤਾ ਕਿ ਰਾਜ ਵਿੱਚ ਕਾਂਵੜ ਯਾਤਰਾ ਮਾਰਗ 'ਤੇ ਸਥਿਤ ਦੁਕਾਨਾਂ ਦੇ ਮਾਲਕਾਂ ਲਈ ਅਜਿਹਾ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਗਿਆ ਅਤੇ ਅਜਿਹੀ ਕੋਈ ਮਜ਼ਬੂਰੀ ਨਹੀਂ ਹੈ।

ਸਾਧਵੀ ਪ੍ਰਗਿਆ ਨੇ ਸ਼ਨੀਵਾਰ ਨੂੰ 'ਐਕਸ' 'ਤੇ ਕਿਹਾ ਸੀ, "ਮੈਂ ਹਰ ਹਿੰਦੂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੀਆਂ ਦੁਕਾਨਾਂ ਅਤੇ ਅਦਾਰਿਆਂ 'ਤੇ ਆਪਣਾ ਨਾਂ ਲਿਖਣ। ਜੋ ਆਪਣਾ ਨਾਂ ਲਿਖਦੇ ਹਨ ਉਹ ਹਿੰਦੂ ਹਨ ਅਤੇ ਜੋ ਆਪਣਾ ਨਾਂ ਨਹੀਂ ਲਿਖਦੇ ਉਹ ਹਿੰਦੂ ਨਹੀਂ ਹਨ। ਤੁਹਾਡਾ ਨਾਮ ਲਿਖਣ ਤੋਂ ਕੋਈ ਨਹੀਂ ਰੋਕ ਸਕਦਾ, ਕਿਉਂਕਿ ਦੇਸ਼ ਤੁਹਾਡਾ ਹੈ। ਬਾਕੀ ਸਾਰੇ ਸਮਝਦਾਰ ਹਨ।'' ਵਿਰੋਧੀ ਧਿਰ ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸਰਕਾਰਾਂ ਦੁਆਰਾ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਮੁਸਲਮਾਨਾਂ ਵਿਰੁੱਧ ਵੰਡਣ ਵਾਲਾ ਅਤੇ ਵਿਤਕਰੇ ਵਾਲਾ ਦੱਸਿਆ ਸੀ ਅਤੇ ਸਿਖਰਲੀ ਅਦਾਲਤ ਦੇ ਹੁਕਮਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਇਹ ਯਕੀਨੀ ਬਣਾਇਆ ਸੀ ਕਿ ਯਾਤਰਾ ਇਸ ਦੇ ਹੁਕਮਾਂ ਨੂੰ ਲਾਗੂ ਕੀਤੇ ਬਿਨਾਂ ਕੀਤੀ ਜਾਵੇ।


Inder Prajapati

Content Editor

Related News