ਪਾਕਿ ਦੇ ਹਿੰਦੂਆਂ ਨੂੰ ਨਹੀਂ ਮਿਲਿਆ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸੱਦਾ, ਜ਼ਾਹਰ ਕੀਤੀ ਨਾਰਾਜ਼ਗੀ

Wednesday, Jan 10, 2024 - 12:28 PM (IST)

ਕਰਾਚੀ- ਅਯੁੱਧਿਆ ਵਿਚ 22 ਜਨਵਰੀ ਨੂੰ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਜੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਉਥੇ ਇਸ ਸਮਾਗਮ ਲਈ 53 ਦੇਸ਼ਾਂ ਦੀਆਂ ਸ਼ਖ਼ਸੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ ਪਰ ਪਾਕਿਸਤਾਨ ਦੇ ਹਿੰਦੂ ਨੁਮਾਇੰਦਿਆਂ ਨੂੰ ਇਸ ਸਮਾਗਮ ਲਈ ਸੱਦਾ ਨਾ ਮਿਲਣ ਕਾਰਨ ਅਣਦੇਖੀ ਮਹਿਸੂਸ ਹੋ ਰਹੀ ਹੈ। ਕਰਾਚੀ ਦੇ ਸ਼੍ਰੀ ਪੰਚਮੁਖੀ ਹਨੂੰਮਾਨ ਮੰਦਰ ਦੇ ਮੁੱਖ ਪੁਜਾਰੀ ਰਾਮ ਨਾਥ ਮਹਾਰਾਜ ਨੇ ਕਿਹਾ ਕਿ ਪਾਕਿਸਤਾਨ ਤੋਂ ਬਹੁਤ ਸਾਰੇ ਹਿੰਦੂ ਨੁਮਾਇੰਦੇ ਅਯੁੱਧਿਆ ਜਾਣ ਲਈ ਤਿਆਰ ਸਨ, ਪਰ ਅਜਿਹਾ ਉਦੋਂ ਹੀ ਸੰਭਵ ਹੋਣਾ ਸੀ, ਜੇਕਰ ਉਨ੍ਹਾਂ ਨੂੰ ਸੱਦਾ ਮਿਲਿਆ ਹੁੰਦਾ।

ਇਹ ਵੀ ਪੜ੍ਹੋ: ਲਾਈਵ ਪ੍ਰਸਾਰਣ ਦੌਰਾਨ ਟੀਵੀ ਸਟੂਡੀਓ 'ਚ ਦਾਖ਼ਲ ਹੋਏ ਬੰਦੂਕਧਾਰੀ, ਐਂਕਰ ਦੇ ਸਿਰ 'ਤੇ ਤਾਣੀ ਬੰਦੂਕ (ਵੀਡੀਓ)

ਇਕ ਅੰਗਰੇਜ਼ੀ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਹਿੰਦੂ ਮੰਦਰ ਦੇ ਪੁਜਾਰੀਆਂ ਅਤੇ ਨੇਤਾਵਾਂ ਨੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਅਤੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਸਮਾਰੋਹ ਦਾ ਹਿੱਸਾ ਨਾ ਬਣਾਉਣ ਲਈ ਨਿਰਾਸ਼ਾ ਅਤੇ ਅਣਦੇਖੀ ਦੀ ਭਾਵਨਾ ਜ਼ਾਹਰ ਕੀਤੀ। ਪਾਕਿਸਤਾਨ ਵਿਚ ਇਕ ਹਿੰਦੂ ਮੰਦਰ ਦੇ ਪੁਜਾਰੀ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਪਾਕਿਸਤਾਨ ਵਿਚ ਕਈ ਹਿੰਦੂ ਪੁਜਾਰੀਆਂ ਨੇ 22 ਜਨਵਰੀ ਨੂੰ ਰਾਮ ਲੱਲਾ ਨੂੰ ਭੇਟ ਕਰਨ ਲਈ ਮਾਲਾਵਾਂ ਅਤੇ ਹੋਰ ਪ੍ਰਸਾਦ ਤਿਆਰ ਕੀਤਾ ਸੀ, ਪਰ ਉਨ੍ਹਾਂ ਵਿਚੋਂ ਕਿਸੇ ਨੂੰ ਜਾਂ ਇੱਥੋਂ ਤੱਕ ਕਿ ਕਿਸੇ ਵੀ ਸਰਕਾਰੀ ਨੁਮਾਇੰਦੇ ਨੂੰ ਸਮਾਰੋਹ ਲਈ ਸੱਦਾ ਨਹੀਂ ਮਿਲਿਆ। 

ਇਹ ਵੀ ਪੜ੍ਹੋ: ਇਤਿਹਾਸਕ ਪਲ: ਨੀਨਾ ਸਿੰਘ ਨੇ ਨਿਊਜਰਸੀ ਟਾਊਨਸ਼ਿਪ ਦੀ ਪਹਿਲੀ ਸਿੱਖ ਮਹਿਲਾ ਮੇਅਰ ਵਜੋਂ ਚੁੱਕੀ ਸਹੁੰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News