ਪਾਕਿ ਤੋਂ ਭਾਰਤ ਆਏ 45 ਹਿੰਦੂਆਂ ਨੇ ਕੀਤੇ ਭਗਵਾਨ ਜਗਨਨਾਥ ਦੇ ਦਰਸ਼ਨ, ਪੂਜਾ ਕਰ ਕੇ ਹੋਏ ਭਾਵੁਕ
Sunday, Jan 22, 2023 - 05:10 PM (IST)

ਪੁਰੀ- ਪਾਕਿਸਤਾਨ ਦੇ ਰਹਿਣ ਵਾਲੇ 5 ਬੱਚਿਆਂ ਸਮੇਤ ਲਗਭਗ 45 ਹਿੰਦੂਆਂ ਨੇ ਓਡੀਸ਼ਾ ਦੇ ਪ੍ਰਸਿੱਧ ਜਗਨਨਾਥ ਮੰਦਰ ਦੇ ਦਰਸ਼ਨ ਕੀਤੇ ਅਤੇ ਭਗਵਾਨ ਜਗਨਨਾਥ ਦੀ ਪੂਜਾ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਤੋਂ ਆਏ ਹਿੰਦੂਆਂ ਲਈ ਇਹ ਖ਼ੁਸ਼ੀ ਦਾ ਪਲ ਸੀ। ਜਗਨਨਾਥ ਮੰਦਰ ਦੇ ਜਨਸੰਪਰਕ ਅਧਿਕਾਰੀ (ਪੀ. ਆਰ. ਓ) ਜੇ.ਕੇ ਪਟਨਾਇਕ ਨੇ ਕਿਹਾ ਕਿ ਪਾਕਿਸਤਾਨ ਤੋਂ ਆਏ ਸ਼ਰਧਾਲੂਆਂ ਨੂੰ ਪੁਜਾਰੀ ਨੇ ਉਨ੍ਹਾਂ ਨੂੰ ਦੇਵੀ-ਦੇਵਤਿਆਂ ਦੇ ਦਰਸ਼ਨਾਂ ਲਈ ਅੰਦਰ ਜਾਣ ਲਈ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ।
ਪਾਕਿਸਤਾਨ ਵਿਚ ਰਹਿਣ ਵਾਲੇ 45 ਹਿੰਦੂਆਂ ਨੇ ਭਾਰਤ ਆ ਕੇ ਪ੍ਰਸਿੱਧ ਜਗਨਨਾਥ ਮੰਦਰ ਵਿਚ ਦਰਸ਼ਨ ਕਰਨ ਦਾ ਮੌਕਾ ਮਿਲਿਆ। ਜਿਸ ਨੂੰ ਉਹ ਸ਼ਬਦਾਂ ਵਿਚ ਬਿਆਨ ਨਾ ਕਰ ਸਕੇ ਅਤੇ ਭਾਵੁਕ ਹੋ ਗਏ। ਪਾਕਿਸਤਾਨ ਦੇ ਸਾਰੇ 45 ਹਿੰਦੂਆਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਅਸਲ ਵਿਚ ਭਾਵਨਾਤਮਕ ਪਲ ਸੀ, ਕਿਉਂਕਿ ਉਹ ਭਗਵਾਨ ਜਗਨਨਾਥ ਨੂੰ ਵੇਖ ਸਕੇ ਅਤੇ ਪੂਜਾ ਕਰ ਸਕੇ।