ਹਿੰਦੂਆਂ ''ਚ ਸਾਂਝੇ ਪਰਿਵਾਰ ਅੱਜ ਵੀ ਦਮਦਾਰ, ਵੱਡੇ ਪਰਿਵਾਰਾਂ ਦੇ ਮਾਮਲੇ ''ਚ ਮੁਸਲਿਮ ਅੱਗੇ

Tuesday, Dec 24, 2019 - 03:31 PM (IST)

ਹਿੰਦੂਆਂ ''ਚ ਸਾਂਝੇ ਪਰਿਵਾਰ ਅੱਜ ਵੀ ਦਮਦਾਰ, ਵੱਡੇ ਪਰਿਵਾਰਾਂ ਦੇ ਮਾਮਲੇ ''ਚ ਮੁਸਲਿਮ ਅੱਗੇ

ਨਵੀਂ ਦਿੱਲੀ/ਵਾਸ਼ਿੰਗਟਨ— ਭਾਰਤੀ ਸਨਾਤਨ ਦੀਆਂ ਪੁਰਾਣੀਆਂ ਰਵਾਇਤਾਂ 'ਚ ਸਾਂਝੇ ਪਰਿਵਾਰ ਦਾ ਹਮੇਸ਼ਾ ਤੋਂ ਇਕ ਖਾਸ ਸਥਾਨ ਰਿਹਾ ਹੈ। ਵਧਦੀ ਆਬਾਦੀ, ਲੋਕਾਂ ਦੀ ਜ਼ਿੰਦਗੀ ਦੀ ਰਫਤਾਰ 'ਚ ਤੇਜ਼ੀ, ਆਧੁਨਿਕਤਾ ਅਤੇ ਸ਼ਹਿਰੀਕਰਨ ਜਿਹੇ ਕਾਰਨਾਂ ਨਾਲ ਸਾਂਝੇ ਪਰਿਵਾਰ ਦੀ ਧਾਰਨਾ ਦਮ ਤੋੜ ਰਹੀ ਹੈ ਪਰ ਜਿੱਥੋਂ ਤਕ ਹਿੰਦੂ ਧਰਮ ਦੀ ਗੱਲ ਹੈ ਤਾਂ ਇਸ ਧਰਮ ਦੇ ਲੋਕਾਂ ਨੇ ਅੱਜ ਵੀ ਸਾਂਝੇ ਪਰਿਵਾਰ ਪ੍ਰਤੀ ਆਪਣੇ ਸੰਕਲਪ ਨੂੰ ਬਣਾਏ ਰਖਿਆ ਹੈ। ਦੂਜੇ ਪਾਸੇ ਵੱਡਾ ਪਰਿਵਾਰ ਰੱਖਣ ਦੇ ਮਾਮਲੇ 'ਚ ਇਸਲਾਮ ਧਰਮ ਦੇ ਲੋਕ ਅੱਗੇ ਹਨ।

ਇਹ ਜਾਣਕਾਰੀ ਇਕ ਸਰਵੇਖਣ 'ਚ ਸਾਹਮਣੇ ਆਈ ਹੈ। ਅਮਰੀਕਾ 'ਚ ਵਾਸ਼ਿੰਗਟਨ ਸਥਿਤ ਰਿਸਰਚ ਸੈਂਟਰ (ਪੀ. ਆਰ. ਸੀ.) ਵੱਲੋਂ ਸਾਰੇ ਵਿਸ਼ਵ ਦੇ ਲਈ ਕੀਤੇ ਗਏ ਸਰਵੇਖਣ 'ਚ ਜੋ ਸਿੱਟਾ ਸਾਹਮਣੇ ਆਇਆ ਹੈ, ਉਸ ਮੁਤਾਬਕ ਹਿੰਦੂ ਧਰਮ 'ਚ ਅੱਜ ਵੀ 50 ਫੀਸਦੀ ਪਰਿਵਾਰਸਾਂਝੇ ਪਰਿਵਾਰ 'ਚ ਰਹਿੰਦੇ ਹਨ। ਸਾਂਝੇ ਪਰਿਵਾਰ ਦੇ ਬਹੁਤੇ ਲਾਭ ਕਾਰਨ ਜ਼ਿਆਦਾਤਰ ਹਿੰਦੂ ਸਾਂਝੇ ਪਰਿਵਾਰ 'ਚ ਹੀ ਰਹਿੰਦੇ ਹਨ। ਹਾਲਾਂਕਿ ਪਰਿਵਾਰ ਦੇ ਆਕਾਰ ਦੇ ਮਾਮਲੇ 'ਚ ਗੈਮਬ੍ਰੀਆ ਸਭ ਤੋਂ ਅੱਗੇ ਹੈ, ਜਿੱਥੇ ਹਰ ਪਰਿਵਾਰ 'ਚ ਔਸਤ 14 ਲੋਕ ਇਕੱਠਿਆਂ ਸਾਂਝੇ ਪਰਿਵਾਰ 'ਚ ਰਹਿੰਦੇ ਹਨ।

ਪੀ. ਆਰ. ਸੀ. ਦੇ ਇਸ ਸਰਵੇਖਣ ਦੇ ਮੁਤਾਬਕ ਸਾਂਝੇ ਪਰਿਵਾਰ ਦੀ ਧਾਰਨਾ 'ਤੇ ਵਿਸ਼ਵਾਸ ਰੱਖਣ ਦੇ ਮਾਮਲੇ 'ਚ ਹਿੰਦੂਆਂ ਦੇ ਬਾਅਦ ਬੌਧ ਧਰਮ ਦੇ ਲੋਕ ਆਉਂਦੇ ਹਨ, ਜੋ 44 ਫੀਸਦੀ ਪਰਿਵਾਰ 'ਚ ਰਹਿੰਦੇ ਹਨ। ਸਾਂਝੇ ਪਰਿਵਾਰ ਦੀ ਇਸ ਰੇਟਿੰਗ ਦੇ ਮਾਮਲੇ 'ਚ 37 ਫੀਸਦੀ ਲੋਕ ਅਜਿਹੇ ਵੀ ਹਨ, ਜੋ ਕਿਸੇ ਧਰਮ ਨਾਲ ਸਬੰਧ ਨਹੀਂ ਹੋਣ ਦੇ ਬਾਵਜੂਦ ਸੰਯੁਕਤ ਪਰਿਵਾਰ 'ਚ ਰਹਿੰਦੇ ਹਨ। ਮੁਸਲਿਮ ਧਰਮ 'ਚ 36 ਫੀਸਦੀ ਅਤੇ ਯਹੂਦੀ ਧਰਮ 'ਚ 17 ਫੀਸਦੀ ਲੋਕ ਸਾਂਝੇ ਪਰਿਵਾਰ 'ਚ ਰਹਿੰਦੇ ਹਨ। ਪੀ. ਆਰ. ਸੀ. ਦੇ ਸਰਵੇਖਣ ਮੁਤਾਬਕ ਪੱਛਮੀ ਅਫਰੀਕੀ ਦੇਸ਼ ਗੈਮਬ੍ਰੀਆ ਸਭ ਤੋਂ ਵੱਡੇ ਪਰਿਵਾਰਾਂ ਵਾਲਾ ਦੇਸ਼ ਹੈ, ਜਿੱਥੇ ਹਰ ਪਰਿਵਾਰ 'ਚ ਔਸਤਨ 13.8 ਮੈਂਬਰ ਹੁੰਦੇ ਹਨ। ਇਸ ਤੋਂ ਇਲਾਵਾ ਅਫਗਾਨਿਸਤਾਨ 'ਚ ਹਰ ਪਰਿਵਾਰ 'ਚ 9.8, ਪਾਕਿਸਤਾਨ 'ਚ 8.5 ਅਤੇ ਭਾਰਤ 'ਚ 5.8 ਮੈਂਬਰ ਰਹਿੰਦੇ ਹਨ।


author

Tarsem Singh

Content Editor

Related News