ਲਵ ਜੇਹਾਦ ਦੀ ਸ਼ਿਕਾਰ ਹੋਈ ਮੁਟਿਆਰ, ਪ੍ਰੇਮੀ ਦੀ ਅਸਲੀਅਤ ਜਾਣ ਪੈਰਾਂ ਹੇਠੋ ਖ਼ਿਸਕੀ ਜ਼ਮੀਨ
Saturday, Jun 24, 2023 - 01:21 PM (IST)
ਦਮੋਹ, (ਯੂ. ਐੱਨ. ਆਈ.)- ਕਰਨਾਟਕ ਦੇ ਬੈਂਗਲੁਰੂ ’ਚ ਲਵ ਜੇਹਾਦ ਦੀ ਸ਼ਿਕਾਰ ਮੱਧ ਪ੍ਰਦੇਸ਼ ਦੇ ਦਮੋਹ ਜ਼ਿਲੇ ਦੀ ਰਹਿਣ ਵਾਲੀ ਇਕ ਮੁਟਿਆਰ ਨੇ ਵਾਪਸ ਆ ਕੇ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਾਈ ਹੈ। ਉਕਤ ਮੁਟਿਆਰ ਬੈਂਗਲੁਰੂ ਦੀ ਇਕ ਨਿੱਜੀ ਕੰਪਨੀ ’ਚ ਨੌਕਰੀ ਕਰਨ ਗਈ ਸੀ। ਉੱਥੇ ਉਸ ਦੀ ਆਪਣੀ ਹੀ ਕੰਪਨੀ ਦੇ ਇਕ ਨੌਜਵਾਨ ਰਾਜੀਵ ਨਾਲ ਦੋਸਤੀ ਹੋ ਗਈ। ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ। ਇਸ ਦਰਮਿਆਨ ਮੁਟਿਆਰ ਨੂੰ ਪਤਾ ਲੱਗਾ ਕਿ ਰਾਜੀਵ ਦਾ ਅਸਲੀ ਨਾਂ ਉਮਰ ਫਾਰੁਕ ਹੈ ਅਤੇ ਉਹ ਆਸਾਮ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ– ਏਸ਼ੀਆ ਦੀ ਪਹਿਲੀ ਕੁੜੀ ਜਿਸ ਨਾਲ ਹੋਇਆ ਇਹ ਕਰਿਸ਼ਮਾ, ਹਾਦਸੇ 'ਚ ਦੋਵੇਂ ਹੱਥ ਗੁਆਉਣ ਵਾਲੀ ਸ਼੍ਰੇਆ ਨੂੰ ਮਿਲੀ ਨਵੀਂ ਜ਼ਿੰਦਗੀ
ਇਸ ਤੋਂ ਬਾਅਦ ਮੁਟਿਆਰ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਪਰ ਮੁਲਜ਼ਮ ਨੇ ਉਸ ਦੀਆਂ ਕੁਝ ਨਿੱਜੀ ਫੋਟਆਂ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਇਸ ਦਰਮਿਆਨ ਨੌਜਵਾਨ ਦੇ ਸਰੀਰਕ ਅਤੇ ਮਾਨਸਿਕ ਅੱਤਿਆਚਾਰ ਤੋਂ ਤੰਗ ਆ ਕੇ ਮੁਟਿਆਰ ਵਾਪਸ ਦਮੋਹ ਆ ਗਈ ਅਤੇ ਉਸ ਨੇ ਵੀਰਵਾਰ ਨੂੰ ਦਮੋਹ ਦੇ ਮਹਿਲਾ ਥਾਣੇ ’ਚ ਇਸ ਮਾਮਲੇ ’ਚ ਸ਼ਿਕਾਇਤ ਦਰਜ ਕਰਾਈ।
ਇਸ ਮਾਮਲੇ ’ਚ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਕਿਹਾ ਕਿ ਸੂਬਾ ਪੁਲਸ ਦੀ ਟੀਮ ਕਰਨਾਟਕ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਉਮਰ ਫਾਰੁਕ ’ਤੇ ਐਟਰੋਸਿਟੀ ਐਕਟ ਅਤੇ ਧਰਮ ਤਬਦੀਲੀ ਨਾਲ ਸਬੰਧਤ ਹੋਰ ਧਾਰਾਵਾਂ ਵੀ ਲਾਈਆਂ ਗਈਆਂ ਹਨ।
ਇਹ ਵੀ ਪੜ੍ਹੋ– ਹੁਣ X-Ray ਤੇ CT Scan ਸਕੈਨ ਨਾਲ ਨਹੀਂ ਸਗੋਂ Eye ਸਕੈਨਿੰਗ ਨਾਲ ਹੋਵੇਗੀ ਬੀਮਾਰੀਆਂ ਦੀ ਪਛਾਣ!