1 ਜਨਵਰੀ ਨੂੰ ਭਾਰਤ, UAE ਅਤੇ ਅਮਰੀਕਾ ਦੇ ਹਿੰਦੂ ਸ਼ਰਧਾਲੂ ਆਉਣਗੇ ਪਾਕਿਸਤਾਨ, ਇਸ ਅਸਥਾਨ ਦੇ ਕਰਨਗੇ ਦਰਸ਼ਨ

Thursday, Dec 30, 2021 - 02:12 PM (IST)

1 ਜਨਵਰੀ ਨੂੰ ਭਾਰਤ, UAE ਅਤੇ ਅਮਰੀਕਾ ਦੇ ਹਿੰਦੂ ਸ਼ਰਧਾਲੂ ਆਉਣਗੇ ਪਾਕਿਸਤਾਨ, ਇਸ ਅਸਥਾਨ ਦੇ ਕਰਨਗੇ ਦਰਸ਼ਨ

ਇਸਲਾਮਾਬਾਦ (ਭਾਸ਼ਾ)— ਭਾਰਤ, ਸੰਯੁਕਤ ਅਰਬ ਅਮੀਰਾਤ ਅਤੇ ਅਮਰੀਕਾ ਦੇ 250 ਹਿੰਦੂ ਸ਼ਰਧਾਲੂਆਂ ਦਾ ਇਕ ਸਮੂਹ 1 ਜਨਵਰੀ ਨੂੰ ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਵਿਚ ਇਕ ਸਦੀ ਪੁਰਾਣੇ ਉਸ ਸਮਾਧੀ ਅਸਥਾਨ ਦਾ ਦੌਰਾ ਕਰਨ ਵਾਲਾ ਹੈ, ਜਿਸ ’ਚ ਪਿਛਲੇ ਸਾਲ ਇਕ ਕਟੜਪੰਥੀ ਇਸਲਾਮੀ ਪਾਰਟੀ ਨੇ ਭੰਨ-ਤੋੜ ਕੀਤੀ ਸੀ। ਮੀਡੀਆ ’ਚ ਵੀਰਵਾਰ ਨੂੰ ਆਈ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਇਹ ਸ਼ਰਧਾਲੂ ਸੰਤ ਪਰਮਹੰਸ ਜੀ ਮਹਾਰਾਜ ਦੀ ਸਮਾਧੀ ’ਤੇ ਜਾਣਗੇ। ਪਰਮਹੰਸ ਜੀ ਮਹਾਰਾਜ ਦਾ ਦਿਹਾਂਤ 1919 ’ਚ ਸੂਬੇ ਦੇ ਕਰਕ ਜ਼ਿਲ੍ਹੇ ਦੇ ਤੇਰੀ ਪਿੰਡ ’ਚ ਹੋਇਆ ਸੀ ਅਤੇ ਇਸ ਧਾਰਮਿਕ ਅਸਥਾਨ ਦੀ ਸਥਾਪਨਾ 1920 ਵਿਚ ਹੋਈ ਸੀ।

ਇਹ ਵੀ ਪੜ੍ਹੋ : ਮੰਤਰੀ ਦਵਿੰਦਰ ਬਬਲੀ ਦੇ ਸਹੁੰ ਚੁੱਕ ਸਮਾਰੋਹ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, 2 ਦੀ ਮੌਤ

‘ਡਾਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਹਿੰਦੂ ਪਰੀਸ਼ਦ (ਪੀ. ਐੱਚ. ਸੀ.) ਦੇ ਸੱਦੇ ’ਤੇ ਭਾਰਤ, ਯੂ. ਏ. ਈ. ਅਤੇ ਅਮਰੀਕਾ ਤੋਂ ਵੱਡੀ ਗਿਣਤੀ ਵਿਚ ਹਿੰਦੂ ਸ਼ਰਧਾਲੂ 1 ਜਨਵਰੀ ਨੂੰ ਪੇਸ਼ਾਵਰ ਪਹੁੰਚਣਗੇ ਅਤੇ ਤੇਰੀ ਸਥਿਤ ਸੰਤ ਦੀ ਸਮਾਧੀ ਦੇ ਦਰਸ਼ਨ ਕਰਨਗੇ। ਪੀ. ਐੱਚ. ਸੀ. ਦੇ ਸੁਰੱਖਿਅਕ ਡਾ. ਰਮੇਸ਼ ਕੁਮਾਰ ਵੰਕਵਾਨੀ ਨੇ ਅਖ਼ਬਾਰ ਨੂੰ ਦੱਸਿਆ ਕਿ ਇਹ ਦੂਜੀ ਵਾਰ ਹੈ ਜਦੋਂ ਪਰੀਸ਼ਦ ਨੇ ਦੂਜੇ ਦੇਸ਼ਾਂ ਦੇ ਹਿੰਦੂ ਸ਼ਰਧਾਲੂਆਂ ਨੂੰ ਸੱਦਾ ਦਿੱਤਾ ਹੈ। ਤਾਂ ਕਿ ਉਹ ਖ਼ੁਦ ਪਾਕਿਸਤਾਨ ’ਚ ਇਕ ਬਹੁਲਵਾਦੀ ਸਮਾਜ ਦੇ ਅਕਸ ਨੂੰ ਵੇਖ ਸਕਣ। 

ਇਹ ਵੀ ਪੜ੍ਹੋ : ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ, ਵਿਧਾਨ ਸਭਾ ਚੋਣਾਂ ’ਚ ਵੋਟਰਾਂ ਨੂੰ ਕਈ ਸਹੂਲਤਾਂ ਦੇਣ ਦਾ ਐਲਾਨ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਰੀਸ਼ਦ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਸਹਿਯੋਗ ਨਾਲ ਪ੍ਰੋਗਰਾਮ ਦੀ ਵਿਵਸਥਾ ਕੀਤੀ ਹੈ। ਪਿਛਲੇ ਮਹੀਨੇ ਭਾਰਤ, ਕੈਨੇਡਾ, ਸਿੰਗਾਪੁਰ, ਆਸਟਰੇਲੀਆ ਅਤੇ ਸਪੇਨ ਤੋਂ 54 ਹਿੰਦੂਆਂ ਨੇ ਦੇਸ਼ ਦਾ ਦੌਰਾ ਕੀਤਾ ਸੀ। ਸਮੂਹ ਦੀ ਅਗਵਾਈ ਪਰਮਹੰਸ ਜੀ ਮਹਾਰਾਜ ਦੇ 5ਵੇਂ ਉੱਤਰਾਧਿਕਾਰੀ ਸ੍ਰੀ ਸਤਿਗੁਰੂ ਜੀ ਮਹਾਰਾਜ ਨੇ ਕੀਤੀ। ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ ਵਿਚ ਜਮੀਅਤ ਉਲੇਮਾ-ਏ-ਇਸਲਾਮ ਫਜਲ ਦੇ ਕੁਝ ਸਥਾਨਕ ਮੌਲਵੀਆਂ ਦੀ ਅਗਵਾਈ ’ਚ ਲੋਕਾਂ ਨੇ ਉਸ ’ਤੇ ਧਾਵਾ ਬੋਲ ਦਿੱਤਾ। ਪਾਕਿਸਤਾਨ ਦੇ ਚੀਫ ਜਸਟਿਸ ਦੇ ਆਦੇਸ਼ ’ਤੇ ਧਰਮ ਅਸਥਾਨ ਦਾ ਨਵੀਨੀਕਰਨ ਕਰਵਾਇਆ ਗਿਆ। ਅਦਾਲਤ ਨੇ ਅਕਤੂਬਰ 2021 ਵਿਚ ਖੈਬਰ ਪਖਤੂਨਖਵਾ ਸੂਬਾਈ ਸਰਕਾਰ ਨੂੰ ਸਦੀ ਪੁਰਾਣੀ ਸਮਾਧੀ ਅਸਥਾਨ ’ਚ ਭੰਨ-ਤੋੜ ਕਰਨ ਵਿਚ ਸ਼ਾਮਲ ਦੋਸ਼ੀਆਂ ਤੋਂ 3.3 ਕਰੋੜ ਰੁਪਏ  (1,94,161 ਅਮਰੀਕੀ ਡਾਲਰ) ਦੀ ਵਸੂਲੀ ਕਰਨ ਦਾ ਵੀ ਆਦੇਸ਼ ਦਿੱਤਾ ਸੀ। 

ਇਹ ਵੀ ਪੜ੍ਹੋ : ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਨੂੰ ਸਨਮਾਨ, ਮਰਨ ਉਪਰੰਤ ‘ਜਰਨਲਿਸਟ ਆਫ਼ ਦਿ ਈਅਰ’ ਐਵਾਰਡ ਨਾਲ ਨਵਾਜਿਆ


author

Tanu

Content Editor

Related News