ਹਿੰਦੂ ਸੈਨਾ ਮਨਾਏਗੀ ਟਰੰਪ ਦਾ ਜਨਮਦਿਨ, ਲੋਕਾਂ ਨੂੰ ਦਿੱਤਾ ਸੱਦਾ

Wednesday, Jun 14, 2017 - 04:30 PM (IST)

ਹਿੰਦੂ ਸੈਨਾ ਮਨਾਏਗੀ ਟਰੰਪ ਦਾ ਜਨਮਦਿਨ, ਲੋਕਾਂ ਨੂੰ ਦਿੱਤਾ ਸੱਦਾ

ਨਵੀਂ ਦਿੱਲੀ— ਹਿੰਦੂ ਸੈਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਜਨਮਦਿਨ ਮਨਾਉਣ ਜਾ ਰਿਹਾ ਹੈ, ਜਿਸ ਲਈ ਲੋਕਾਂ ਨੂੰ ਸੱਦਾ ਵੀ ਦਿੱਤਾ ਗਿਆ ਹੈ। 14 ਜੂਨ ਨੂੰ ਟਰੰਪ ਦਾ 71ਵਾਂ ਜਨਮਦਿਨ ਹੈ, ਜਿਸ ਮੌਕੇ ਜੰਤਰ-ਮੰਤਰ 'ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਹਿੰਦੂ ਸੈਨਾ ਦੇ ਰਾਸ਼ਟਰੀ ਚੇਅਰਮੈਨ ਵਿਸ਼ਨੂੰ ਗੁਪਤਾ ਨੇ ਟਵਿੱਟਰ 'ਤੇ ਇਕ ਪੋਸਟ 'ਚ ਲਿਖਿਆ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਸਾਡੇ ਪ੍ਰਿਯ ਅਮਰੀਕੀ ਰਾਸ਼ਟਰਪਤੀ ਅਤੇ ਮਨੁੱਖਤਾ ਦੇ ਰੱਖਿਅਕ ਡੋਨਾਲਡ ਟਰੰਪ ਦੇ ਜਨਮਦਿਨ ਮੌਕੇ ਹੋਣ ਵਾਲੇ ਸਮਾਰੋਹ ਲਈ ਸੱਦਾ ਕਰਦਾ ਹਾਂ।
 

ਇਸ ਸੱਦੇ 'ਚ ਡੋਨਾਲਡ ਟਰੰਪ ਦੀ ਬਚਪਨ ਦੀ ਇਕ ਤਸਵੀਰ ਵੀ ਹੈ। ਪਿਛਲੇ ਸਾਲ ਵੀ ਇਸ ਸਮੂਹ ਨੇ ਜੰਤਰ-ਮੰਤਰ 'ਤੇ ਹਵਨ ਕਰ ਕੇ ਰਾਸ਼ਟਰਪਤੀ ਚੋਣਾਂ 'ਚ ਟਰੰਪ ਦੇ ਜਿੱਤ ਦੀ ਕਾਮਨਾ ਕੀਤੀ ਸੀ। ਹਾਲਾਂਕਿ ਨਿਊਯਾਰਕ 'ਚ ਟਰੰਪ ਦੇ ਵਿਰੋਧ 'ਚ ਇਕ ਮਾਰਚ ਦੀ ਯੋਜਨਾ ਕੀਤੀ ਗਈ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਬਣੀ ਰਈਜ ਐਂਡ ਰੇਸਿਸਟ ਨਾਮੀ ਸੰਸਥਾ ਟਰੰਪ ਟਾਵਰ ਤੱਕ ਮਾਰਚ ਕਰੇਗੀ ਅਤੇ ਉੱਥੇ ਪ੍ਰਦਰਸ਼ਨ ਕਰੇਗੀ।


Related News