ਹਿਮਾਚਲ ਦੇ ਮੰਦਰਾਂ ''ਚ ਮੌਜੂਦ ਹੈ 3 ਅਰਬ ਤੋਂ ਵੱਧ ਦਾ ਸੋਨਾ-ਚਾਂਦੀ

03/03/2020 4:56:23 PM

ਨਵੀਂ ਦਿੱਲੀ (ਵਿਸ਼ੇਸ਼)— ਦੇਵਭੂਮੀ ਹਿਮਾਚਲ ਪ੍ਰਦੇਸ਼ ਦੇ ਦੇਵੀ-ਦੇਵਤਾਵਾਂ 'ਚ ਦੇਸ਼-ਵਿਦੇਸ਼ ਦੇ ਲੱਖਾਂ ਲੋਕਾਂ ਦੀ ਡੂੰਘੀ ਆਸਥਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ 29 ਮੰਦਰਾਂ 'ਚ 500 ਕਿਲੋਗ੍ਰਾਮ ਤੋਂ ਵੱਧ ਸੋਨਾ ਅਤੇ 19 ਟਨ ਚਾਂਦੀ ਹੈ, ਜਿਸ ਦੀ ਮਾਰਕਿਟ ਵੈਲਯੂ 3 ਅਰਬ ਰੁਪਏ ਤੋਂ ਜ਼ਿਆਦਾ ਹੈ ਜਦੋਂ ਕਿ ਇਨ੍ਹਾਂ ਮੰਦਰਾਂ ਦੀ ਲਗਭਗ 400 ਕਰੋੜ ਰੁਪਏ ਦੀ ਰਾਸ਼ੀ ਨਕਦ ਅਤੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਦੇ ਰੂਪ 'ਚ ਬੈਂਕ 'ਚ ਜਮ੍ਹਾ ਹੈ। ਇਹ ਜਾਣਕਾਰੀ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਦੇ ਇਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸਦਨ 'ਚ ਦਿੱਤੀ।

ਇਨ੍ਹਾਂ ਮੰਦਰਾਂ 'ਚ ਹਰ ਸਾਲ ਲੱਖਾਂ ਸ਼ਰਧਾਲੂ ਵਿਸ਼ੇਸ਼ ਤੌਰ 'ਤੇ ਨਰਾਤਿਆਂ ਦੌਰਾਨ ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਆਉਂਦੇ ਹਨ ਅਤੇ ਮੰਨਤ ਪੂਰੀ ਹੋਣ 'ਤੇ ਸੋਨਾ, ਚਾਂਦੀ ਅਤੇ ਨਕਦੀ ਚੜ੍ਹਾਉਂਦੇ ਹਨ।ਇਨ੍ਹਾਂ 29 ਮੰਦਰਾਂ ਨੂੰ ਹਿਮਾਚਲ ਪ੍ਰਦੇਸ਼ ਹਿੰਦੂ ਪਬਲਿਕ ਰਿਲੀਜੀਅਸ ਇੰਸਟੀਚਿਊਸ਼ਨਸ ਐਂਡ ਚੈਰੀਟੇਬਲ ਐਂਡੋਮੈਂਟ ਐਕਟ 1984 ਦੀ ਅਨੁਸੂਚੀ 1 'ਚ ਸ਼ਾਮਲ ਕੀਤਾ ਗਿਆ ਹੈ ਅਤੇ ਉਹ ਖੁਦ ਦੇ ਧਨ ਨਾਲ ਮੰਦਰ ਦੀ ਜਾਇਦਾਦ ਦੀ ਦੇਖਭਾਲ ਕਰਦੇ ਹਨ।

ਮਾਂ ਚਿੰਤਪੂਰਣੀ 'ਚ ਹੈ 198 ਕਿਲੋ ਸੋਨਾ
ਊਨਾ ਜ਼ਿਲੇ ਦਾ ਪ੍ਰਸਿੱਧ ਸ਼ਕਤੀਪੀਠ ਚਿੰਤਪੂਰਣੀ ਮੰਦਰ 198 ਕਿਲੋਗ੍ਰਾਮ ਸੋਨੇ, 71.42 ਕਵਿੰਟਲ ਚਾਂਦੀ, 102 ਕਰੋੜ ਰੁਪਏ ਫਿਕਸਡ ਡਿਪਾਜ਼ਿਟ ਅਤੇ 1.57 ਕਰੋੜ ਰੁਪਏ ਦੀ ਨਕਦੀ ਨਾਲ ਹਿਮਾਚਲ ਪ੍ਰਦੇਸ਼ ਦਾ ਸਭ ਤੋਂ ਅਮੀਰ ਮੰਦਰ ਹੈ। ਇਸ ਤੋਂ ਬਾਅਦ ਬਿਲਾਸਪੁਰ ਜ਼ਿਲੇ 'ਚ ਮਾਤਾ ਨੈਣਾ ਦੇਵੀ ਮੰਦਰ ਹੈ, ਜਿਸ 'ਚ 180 ਕਿਲੋਗ੍ਰਾਮ ਸੋਨਾ, 72.92 ਕਵਿੰਟਲ ਚਾਂਦੀ, 58 ਕਰੋੜ ਰੁਪਏ ਫਿਕਸਡ ਡਿਪਾਜ਼ਿਟ ਅਤੇ 11.47 ਕਰੋੜ ਰੁਪਏ ਨਕਦੀ ਹੈ।

ਕਿਸ ਮੰਦਰ 'ਚ ਕਿੰਨਾ ਸੋਨਾ
ਕਾਂਗੜਾ ਜ਼ਿਲੇ 'ਚ ਸ਼ਕਤੀਪੀਠ ਬ੍ਰਜੇਸ਼ਵਰੀ ਦੇਵੀ ਮੰਦਰ 'ਚ 33 ਕਿਲੋ ਸੋਨਾ, 10 ਕਵਿੰਟਲ ਚਾਂਦੀ ਅਤੇ 3.54 ਕਰੋੜ ਜਮ੍ਹਾ ਹੈ ਅਤੇ 1.17 ਕਰੋੜ ਰੁਪਏ ਨਕਦ ਹਨ। ਕਾਂਗੜਾ ਜ਼ਿਲੇ ਦੇ ਜਵਾਲਾਜੀ ਮੰਦਰ, ਹਿਮਾਚਲ ਪ੍ਰਦੇਸ਼ ਦੇ ਇਕ ਹੋਰ ਸ਼ਕਤੀਪੀਠ ਕੋਲ 23 ਕਿਲੋ ਸੋਨਾ, 8 ਕਵਿੰਟਲ ਚਾਂਦੀ ਹੈ।


DIsha

Content Editor

Related News