ਸ਼ਿਮਲਾ: ਸ਼ੋਘੀ-ਮੇਹਲੀ ਬਾਈਪਾਸ ਰੋਡ ''ਤੇ ਵਾਪਰਿਆ ਦਰਦਨਾਕ ਹਾਦਸਾ, 3 ਦੀ ਮੌਤ

Tuesday, Jan 24, 2023 - 12:39 PM (IST)

ਸ਼ਿਮਲਾ: ਸ਼ੋਘੀ-ਮੇਹਲੀ ਬਾਈਪਾਸ ਰੋਡ ''ਤੇ ਵਾਪਰਿਆ ਦਰਦਨਾਕ ਹਾਦਸਾ, 3 ਦੀ ਮੌਤ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸ਼ੋਘੀ ਮੇਹਲੀ ਬਾਈਪਾਸ ਰੋਡ 'ਤੇ ਇਕ ਕਾਰ ਦੇ ਖੱਡ ਵਿਚ ਡਿੱਗ ਜਾਣ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਜ਼ਖ਼ਮੀ ਹੋ ਗਿਆ। ਹਾਦਸੇ ਦੇ ਸਮੇਂ ਗੱਡੀ 'ਚ ਕੁੱਲ 4 ਲੋਕ ਸਵਾਰ ਸਨ। ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਵਿਅਕਤੀ ਨੂੰ ਆਈ. ਜੀ. ਐੱਮ. ਸੀ. ਪਹੁੰਚਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਪੁਲਸ ਨੇ ਮ੍ਰਿਤਕਾਂ ਦੀ ਪਛਾਣ ਕ੍ਰਿਸ਼ਨ (30), ਅਮਰ (18), ਰਾਜਵੀਰ (16) ਦੇ ਰੂਪ ਵਿਚ ਕੀਤੀ ਹੈ। ਉੱਥੇ ਹੀ ਜ਼ਖ਼ਮੀ ਦੀ ਪਛਾਣ ਲਖਨ ਪੁੱਤਰ ਬਾਲਕ ਨੰਗਲ ਦਾ ਰਹਿਣ ਵਾਲਾ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਹਾਦਸਾ ਸੋਮਵਾਰ ਰਾਤ 9 ਵਜੇ ਵਾਪਰਿਆ। ਜ਼ਖ਼ਮੀ ਲਖਨ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਹ ਲੋਕ ਕਬਾੜ ਦਾ ਕੰਮ ਕਰਦੇ ਹਨ। ਸੋਮਵਾਰ ਨੂੰ ਜਦੋਂ ਸੋਲਨ ਵੱਲ ਜਾ ਰਹੇ ਸਨ ਤਾਂ ਮੇਹਲੀ ਬਾਈਪਾਸ 'ਤੇ ਬਨੋਗ ਪਿੰਡ 'ਚ ਉਨ੍ਹਾਂ ਦੀ ਗੱਡੀ ਕਰੀਬ 900 ਮੀਟਰ ਡੂੰਘੀ ਖੱਡ 'ਚ ਜਾ ਡਿੱਗੀ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


 


author

Tanu

Content Editor

Related News