ਹਿਮਾਚਲ 'ਚ ਮੀਂਹ ਨਾਲ ਹੁਣ ਤੱਕ 152 ਮੌਤਾਂ, 12035.88 ਲੱਖ ਦਾ ਨੁਕਸਾਨ

08/09/2019 1:25:45 PM

ਸ਼ਿਮਲਾ—ਹਿਮਾਚਲ 'ਚ ਮਾਨਸੂਨ ਦਾ ਕਹਿਰ ਜਾਰੀ ਹੈ। ਇਸ ਦੌਰਾਨ ਪੀ.ਡਬਲਿਊ.ਡੀ.ਐੱਚ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਚੁੱਕੀ ਹੈ, ਨਾਲ ਹੀ ਬਰਸਾਤ 'ਚ ਵੱਖ-ਵੱਖ ਕਾਰਨਾਂ ਨਾਲ ਹੁਣ ਤੱਕ 152 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 21 ਮੌਤਾਂ ਬੱਦਲ ਫਟਣ, ਭਾਰੀ ਮੀਂਹ, ਅਸਮਾਨੀ ਬਿਜਲੀ ਅਤੇ ਜ਼ਮੀਨ ਖਿਸਕਣ ਨਾਲ ਹੋਈਆਂ ਹਨ, ਉੱਧਰ ਭਾਰੀ ਮੀਂਹ ਨਾਲ ਸੜਕਾਂ ਦੇ ਬੰਦ ਹੋਣ ਅਤੇ 2194 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਦੇ ਪ੍ਰਭਾਵਿਤ ਹੋਣ ਨਾਲ ਆਈ.ਪੀ.ਐੱਚ ਮਹਿਕਮੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਸੂਬਾ ਸਰਕਾਰ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਹੁਣ ਤੱਕ 12035.88 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸੂਬੇ 'ਚ ਅਜੇ ਬਾਰਿਸ਼ ਰੁਕਣ ਦੇ ਆਸਾਰ ਨਹੀਂ ਹਨ। 
ਸੂਬਾ ਭਰ 'ਚ 14 ਅਗਸਤ ਤੱਕ ਬਾਰਿਸ਼ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ 12 ਤੋਂ 14 ਅਗਸਤ ਪ੍ਰਦੇਸ਼ ਦੇ ਅਨੇਕਾਂ ਸਥਾਨਾਂ 'ਤੇ ਬਿਜਲੀ ਗਜਣ ਦੇ ਨਾਲ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਵੀਰਵਾਰ ਨੂੰ ਵੀ ਸੂਬਾ ਭਰ 'ਚ ਮੀਂਹ ਦਾ ਦੌਰ ਜਾਰੀ ਰਿਹਾ। ਇਸ ਦੌਰਾਨ ਸੂਬੇ 'ਚ 69 ਸੜਕਾਂ ਬੰਦ ਰਹੀਆਂ ਜਿਸ ਨਾਲ ਆਵਾਜਾਈ ਵੀ ਪ੍ਰਭਾਵਿਤ ਰਹੀ। ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਦੱਖਣੀ-ਪੱਛਮੀ ਮਾਨਸੂਨ ਦੀ ਸਰਗਰਮਤਾ ਨਾਲ ਸੂਬਾ ਭਰ 'ਚ ਭਾਰੀ ਬਰਸਾਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੀ 14 ਅਗਸਤ ਤੱਕ ਸੂਬਾ ਭਰ 'ਚ ਮੌਸਮ ਖਰਾਬ ਬਣਿਆ ਰਹੇਗਾ ਅਤੇ ਅਨੇਕ ਸਥਾਨਾਂ 'ਤੇ ਬਿਜਲੀ ਗਜਣ ਦੇ ਨਾਲ ਬਾਰਿਸ਼ ਹੋਵੇਗੀ।


Aarti dhillon

Content Editor

Related News