ਸਾਲ ਦੇ ਆਖਰੀ ਦਿਨ ਹਿਮਾਚਲ ਪ੍ਰਦੇਸ਼ ''ਚ ਹੋ ਸਕਦੀ ਹੈ ਤਾਜ਼ਾ ਬਰਫ਼ਬਾਰੀ

Wednesday, Dec 25, 2019 - 05:15 PM (IST)

ਸਾਲ ਦੇ ਆਖਰੀ ਦਿਨ ਹਿਮਾਚਲ ਪ੍ਰਦੇਸ਼ ''ਚ ਹੋ ਸਕਦੀ ਹੈ ਤਾਜ਼ਾ ਬਰਫ਼ਬਾਰੀ

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਇਸ ਦਾ ਆਖਰੀ ਦਿਨ 31 ਦਸੰਬਰ ਨੂੰ ਤਾਜ਼ਾ ਬਰਫ਼ਬਾਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਕਿਹਾ ਕਿ ਮੱਧਮ ਉੱਚਾਈ ਅਤੇ ਜ਼ਿਆਦਾ ਉੱਚਾਈ ਵਾਲੇ ਪਹਾੜੀ ਖੇਤਰਾਂ 'ਚ ਕੁਝ ਥਾਂਵਾਂ 'ਤੇ 31 ਦਸੰਬਰ ਨੂੰ ਬਾਰਸ਼, ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਵੀਰਵਾਰ ਨੂੰ ਰਾਜ ਦੇ ਮੈਦਾਨੀ ਅਤੇ ਹੇਠਲੇ ਇਲਾਕਿਆਂ 'ਚ ਕੁਝ ਥਾਂਵਾਂ 'ਤੇ ਗਰਜ ਨਾਲ ਬਾਰਸ਼ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਰਮਿਆਨ ਬੁੱਧਵਾਰ ਨੂੰ ਮੈਦਾਨੀ ਇਲਾਕਿਆਂ ਅਤੇ ਹੇਠਲੇ ਪਹਾੜੀ ਖੇਤਰਾਂ 'ਚ ਸੰਘਣੀ ਧੁੰਦ ਨਾਲ ਰਾਜ 'ਚ ਮੌਸਮ ਖੁਸ਼ਕ ਅਤੇ ਠੰਡਾ ਰਿਹਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਰਾਜ 'ਚ ਵਧ ਤੋਂ ਵਧ ਅਤੇ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ।

ਉਨ੍ਹਾਂ ਨੇ ਕਿਹਾ ਕਿ ਕਿੰਨੌਰ ਜ਼ਿਲੇ ਦੇ ਕਲਪਾ 'ਚ ਪਾਰਾ ਜ਼ੀਰੋ ਤੋਂ ਹੇਠਾਂ 4.6 ਡਿਗਰੀ ਸੈਲਸੀਅਸ ਕੀਤਾ ਗਿਆ, ਜਦਕਿ ਕੁੱਲੂ ਜ਼ਿਲੇ ਦੇ ਮਨਾਲੀ ਅਤੇ ਸ਼ਿਮਲਾ ਜ਼ਿਲੇ ਦੇ ਕੁਫਰੀ 'ਚ ਤਾਪਮਾਨ ਜ਼ੀਰੋ ਤੋਂ ਹੇਠਾਂ 2.6 ਅਤੇ ਜ਼ੀਰੋ ਤੋਂ ਹੇਠਾਂ ਇਕ ਡਿਗਰੀ ਸੈਲਸੀਅਸ ਦਰਜ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਡਲਹੌਜੀ ਅਤੇ ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ 2.2 ਅਤੇ 2.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਾਂਗੜਾ, ਬਿਲਾਸਪੁਰ, ਊਨਾ ਅਤੇ ਨਾਹਨ 'ਚ ਘੱਟੋ-ਘੱਟ ਤਾਪਮਾਨ 2.4, 5, 5.6 ਅਤੇ 8.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


author

DIsha

Content Editor

Related News