ਹਿਮਾਚਲ ''ਚ ਬਰਫ਼ਬਾਰੀ, ਬੱਦਲ ਫਟਿਆ, ਮਲਬੇ ਹੇਠ ਦੱਬੀਆਂ ਗੱਡੀਆਂ

05/08/2021 12:58:16 PM

ਸ਼ਿਮਲਾ/ਮਨਾਲੀ- ਹਿਮਾਚਲ ਪ੍ਰਦੇਸ਼ ਵਿਚ ਸ਼ੁੱਕਰਵਾਰ ਵੀ ਮੌਸਮ ਖਰਾਬ ਰਿਹਾ। ਸੂਬੇ ਦੇ ਉੱਚੇ ਪਹਾੜੀ ਇਲਾਕਿਆਂ ’ਚ ਸਾਰਾ ਦਿਨ ਰੁਕ-ਰੁਕ ਕੇ ਬਰਫ਼ ਪੈਂਦੀ ਰਹੀ। ਘੱਟ ਉਚਾਈ ਵਾਲੇ ਪਹਾੜੀ ਇਲਾਕਿਆਂ ਅਤੇ ਮੈਦਾਨੀ ਖੇਤਰਾਂ ਵਿਚ ਤੇਜ਼ ਹਵਾਵਾਂ ਚਲੀਆਂ, ਮੀਂਹ ਪਿਆ ਅਤੇ ਗੜੇਮਾਰ ਵੀ ਹੋਈ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ’ਚ ਕੋਰੋਨਾ ਦਾ ਕਹਿਰ, ਇਕ ਦਿਨ ’ਚ 28 ਮੌਤਾਂ

ਹਿਮਾਚਲ ਦੇ ਰੋਹਤਾਂਗ, ਕੁੰਜਮ, ਬਾਰਾਲਾਚਾ ਅਤੇ ਸ਼ਿੰਕੁਲਾ ਦੱਰੇ ’ਤੇ ਬਾਅਦ ਦੁਪਹਿਰ ਬਰਫਬਾਰੀ ਸ਼ੁਰੂ ਹੋਈ ਜੋ ਰਾਤ ਤੱਕ ਜਾਰੀ ਸੀ। ਮਨਾਲੀ ’ਚ ਮੀਂਹ ਪਿਆ। ਇਸ ਤਾਜ਼ਾ ਬਰਫਬਾਰੀ ਅਤੇ ਮੀਂਹ ਕਾਰਨ ਨੀਵੇਂ ਇਲਾਕਿਆਂ ਵਿਚ ਵੀ ਮੌਸਮ ਠੰਡਾ ਹੋ ਗਿਆ। ਬਰਫ਼ਬਾਰੀ ਕਾਰਨ ਬੀ.ਆਰ.ਓ. ਵਲੋਂ ਸੜਕੀ ਆਵਾਜਾਈ ਨੂੰ ਬਹਾਲ ਕਰਨ ਵਿਚ ਮੁਸ਼ਕਲਾਂ ਪੇਸ਼ ਆਈਆਂ। ਮਨਾਲੀ-ਲੇਹ ਸੜਕ ’ਤੇ ਤਾਂ ਆਵਾਜਾਈ ਬਹਾਲ ਹੋ ਗਈ ਹੈ ਪਰ ਰੋਹਤਾਂਗ ਦੱਰੇ ’ਤੇ ਅਜੇ ਇਹ ਬਹਾਲ ਨਹੀਂ ਹੋ ਸਕੀ।

ਸ਼ਿਮਲਾ ’ਚ ਬਾਅਦ ਦੁਪਹਿਰ ਮੀਂਹ ਪੈਣ ਨਾਲ ਲੋਕਾਂ ਨੇ ਠੰਡ ਮਹਿਸੂਸ ਕੀਤੀ। ਸੋਲਨ ਅਤੇ ਸ਼ਿਮਲਾ ਦੇ ਉਪਰਲੇ ਇਲਾਕਿਆਂ ’ਚ ਗੜੇਮਾਰ ਹੋਈ। ਇਸ ਕਾਰਨ ਸੇਬ ਅਤੇ ਟਮਾਟਰ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ। ਬੀਤੇ 24 ਘੰਟਿਆਂ ਦੌਰਾਨ ਰੇਣੁਕਾ ਵਿਖੇ 31, ਸਰਾਹਨ ਵਿਖੇ 30, ਕੰਡਾਘਾਟ ਵਿਖੇ 24 ਅਤੇ ਜੋਗਿੰਦਰ ਨਗਰ ਵਿਖੇ 21 ਮਿਲੀ ਮੀਟਰ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ ਅਜੇ ਖਰਾਬ ਮੌਸਮ ਤੋਂ ਰਾਹਤ ਮਿਲਣ ਦੀ ਸੰਭਾਵਨਾ ਨਹੀਂ। 8 ਮਈ ਨੂੰ ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਨੀਮ ਪਹਾੜੀ ਇਲਾਕਿਆਂ ’ਚ ਖ਼ਰਾਬ ਮੌਸਮ ਬਾਰੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉਕਤ ਇਲਾਕਿਆਂ ’ਚ 11 ਮਈ ਨੂੰ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਹਿਮਾਚਲ ਪ੍ਰਦੇਸ਼ ਅਤੇ ਨਾਲ ਲੱਗਦੇ ਇਲਾਕਿਆਂ ’ਚ 13 ਮਈ ਤੱਕ ਮੌਸਮ ਖ਼ਰਾਬ ਹੀ ਰਹੇਗਾ।

ਇਹ ਵੀ ਪੜ੍ਹੋ : ਹਿਮਾਚਲ ’ਚ 16 ਮਈ ਤੱਕ ‘ਕੋਰੋਨਾ ਕਰਫਿਊ’, ਬੰਦ ਰਹਿਣਗੇ ਸਰਕਾਰੀ ਦਫ਼ਤਰ


DIsha

Content Editor

Related News