ਹਿਮਾਚਲ ਘੁੰਮਣ ਆਏ ਲਾਪਤਾ ਇਜ਼ਰਾਇਲੀ ਸੈਲਾਨੀ ਦਾ ਨਹੀਂ ਮਿਲਿਆ ਕੋਈ ਸੁਰਾਗ

Wednesday, Jun 11, 2025 - 04:07 PM (IST)

ਹਿਮਾਚਲ ਘੁੰਮਣ ਆਏ ਲਾਪਤਾ ਇਜ਼ਰਾਇਲੀ ਸੈਲਾਨੀ ਦਾ ਨਹੀਂ ਮਿਲਿਆ ਕੋਈ ਸੁਰਾਗ

ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ 'ਚ ਤ੍ਰਿਉਂਡ ਦੀ ਯਾਤਰਾ 'ਤੇ ਗਏ ਇਜ਼ਰਾਇਲੀ ਨਾਗਰਿਕ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕਾਂਗੜਾ ਜ਼ਿਲ੍ਹੇ ਦੇ ਵਧੀਕ ਪੁਲਸ ਸੁਪਰਡੈਂਟ ਹਿਤੇਸ਼ ਲਖਨਪਾਲ ਨੇ ਬੁੱਧਵਾਰ ਨੂੰ ਦੱਸਿਆ ਕਿ ਇਜ਼ਰਾਇਲੀ ਨਾਗਰਿਕ ਸੈਮੁਅਲ ਵੇਂਗ੍ਰੀਨੋਵਿਚ 6 ਜੂਨ ਨੂੰ ਇਕ ਸਮੂਹ ਨਾਲ ਯਾਤਰਾ 'ਤੇ ਨਿਕਲਿਆ ਸੀ। ਇਸ ਦੌਰਾਨ ਉਹ ਲਾਪਤਾ ਹੋ ਗਿਆ ਅਤੇ ਅੱਜ ਤੱਕ ਉਸ ਦਾ ਪਤਾ ਨਹੀਂ ਲੱਗ ਸਕਿਆ ਹੈ। ਸਮੂਹ ਦੇ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ 5 ਸੈਲਾਨੀਆਂ ਦਾ ਇਕ ਸਮੂਹ ਹਿਮਾਚਲ ਪ੍ਰਦੇਸ਼ ਘੁੰਮਣ ਆਇਆ ਸੀ ਪਰ ਸੈਮੁਅਲ ਤ੍ਰਿਉਂਡ ਦੀਆਂ ਪਹਾੜੀਆਂ 'ਚ ਯਾਤਰਾ ਦੌਰਾਨ ਵਿਛੜ ਗਿਆ ਅਤੇ ਉਦੋਂ ਤੋਂ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। 

ਇਹ ਵੀ ਪੜ੍ਹੋ : ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਮੌਸਮ ਵਿਭਾਗ ਵਲੋਂ ਭਾਰੀ ਮੀਂਹ ਦਾ ਅਲਰਟ ਜਾਰੀ

ਉਨ੍ਹਾਂ ਦੱਸਿਆ ਕਿ ਉਸ ਦੀ ਭਾਲ ਕੀਤੀ ਗਈ ਪਰ ਪਤਾ ਨਹੀਂ ਲੱਗਣ 'ਤੇ ਉਸ ਦੇ ਦੋਸਤ ਏਡੀਬਲਮ ਨੇ ਸੋਮਵਾਰ ਨੂੰ ਮੈਕਲੋਡਗੰਜ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਸ, ਰਾਜ ਆਫ਼ਤ ਰਿਸਪਾਂਸ ਫੋਰਸ (ਐੱਸਡੀਆਰਐੱਫ) ਅਤੇ ਜ਼ਿਲ੍ਹਾ ਆਫ਼ਤ ਮੈਨਜਮੈਂਟ ਅਥਾਰਟੀ (ਡੀਡੀਐੱਮਏ) ਦੀ ਸੰਯੁਕਤ ਤਲਾਸ਼ੀ ਟੀਮਾਂ ਨੇ ਮੁਹਿੰਮ ਚਲਾਈ। ਵਧੀਕ ਪੁਲਸ ਸੁਪਰਡੈਂਟ ਨੇ ਕਿਹਾ,''ਤ੍ਰਿਉਂਡ, ਇੰਦਰਹਾਰ ਦਰਰ, ਜੋਤ ਅਤੇ ਨੇੜੇ-ਤੇੜੇ ਦੇ ਹੋਰ ਦੂਰ ਦੇ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਜਾਰੀ ਹੈ। ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਸੈਮੁਅਲ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।'' ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤਲਾਸ਼ੀ ਮੁਹਿੰਮ 'ਤੇ ਸਖ਼ਤ ਨਜ਼ਰ ਰੱਖੇ ਹੋਏ ਹਨ ਅਤੇ ਟੀਮਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਸ਼੍ਰੀ ਲੇਖਨਪਾਲ ਨੇ ਦੱਸਿਆ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਦਿੱਲੀ ਸਥਿਤ ਇਜ਼ਰਾਇਲੀ ਦੂਤਘਰ ਨੂੰ ਸੂਚਿਤ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News