ਹਿਮਾਚਲ ''ਚ ਆਈ.ਟੀ. ਇੰਜੀਨੀਅਰ ਸਮੇਤ 31 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਸਾਹਮਣੇ

06/25/2020 2:35:10 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਗਲੋਬਲ ਮਹਾਮਾਰੀ (ਕੋਵਿਡ-19) ਦੇ 31 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ 806 ਹੋ ਗਈ ਹੈ। ਇਹ ਜਾਣਕਾਰੀ ਮੁੱਖ ਸਕੱਤਰ ਸਿਹਤ ਆਰ.ਡੀ. ਧੀਮਾਨ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਮਿਆਦ 'ਚ ਸੋਲਨ 'ਚ 3, ਚੰਬਾ 4, ਹਮੀਰਪੁਰ 16, ਕਾਂਗੜਾ 3, ਊਨਾ 3 ਅਤੇ ਬਿਲਾਸਪੁਰ-ਸ਼ਿਮਲਾ 'ਚ ਇਕ-ਇਕ ਮਾਮਲਾ ਸਾਹਮਣੇ ਆਇਆ ਹੈ। 19 ਜੂਨ ਨੂੰ ਬਿਨਾਂ ਮਨਜ਼ੂਰੀ ਦੇ ਦਿੱਲੀ ਤੋਂ ਆਏ ਸੋਲਨ ਦੇ ਸ਼ਿਲੀ ਪਿੰਡ ਦੀ ਮਾਂ-ਬੇਟੀ ਅਤੇ ਬੱਦੀ ਤੋਂ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਹੁਣ ਸੋਲਨ 'ਚ ਕੁੱਲ ਸਰਗਰਮ ਮਾਮਲੇ 50 ਹੋ ਗਏ ਹਨ। ਜ਼ਿਲ੍ਹਾ ਚੰਬਾ 'ਚ ਸਮੋਟ ਸਿਹਤ ਸੈਕਸ਼ਨ 'ਚ ਪਾਜ਼ੇਟਿਵ ਆਏ ਚਾਰ ਲੋਕ ਇਕ ਹੀ ਪਰਿਵਾਰ ਨਾਲ ਸੰਬੰਧਤ ਹਨ। ਹਮੀਰਪੁਰ ਜ਼ਿਲ੍ਹੇ 'ਚ ਵੀ ਸ਼ਾਮ ਨੂੰ 16 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਆਏ ਹਨ।

ਇਸ 'ਚ ਨਾਦੌਨ 6, ਗਲੋੜ 2, ਭੋਰੰਜ ਚਾਰ, ਬੜਮਰ 'ਚ 2 ਪਾਜ਼ੇਟਿਵ ਕੇਸ ਆਏ ਹਨ। 15 ਜੂਨ ਨੂੰ ਦਿੱਲੀ ਤੋਂ ਆਇਆ 32 ਸਾਲਾ ਆਈ.ਟੀ. ਇੰਜੀਨੀਅਰ ਕਾਂਗੜਾ ਜ਼ਿਲ੍ਹੇ ਦੇ ਪੁੜਬਾ ਪਿੰਡ ਦਾ ਰਹਿਣ ਵਾਲਾ ਹੈ, ਇਸ ਦੇ ਨਾਲ ਹੀ ਕੁਰਲ ਪਿੰਡ ਦਾ 19 ਸਾਲਾ ਵਿਦਿਆਰਥੀ ਵੀ ਪਾਜ਼ੇਟਿਵ ਪਾਇਆ ਗਿਆ ਹੈ। ਦੋਵੇਂ ਪਰੌਰ 'ਚ ਸੰਸਥਾਗਤ ਕੁਆਰੰਟੀਨ ਸਨ। ਉੱਥੇ ਹੀ ਜੈਸਿੰਘਪੁਰ ਸੈਕਸ਼ਨ ਦੇ ਉਤਰਾਪਿੰਡ ਪਿੰਡ ਦੀ 43 ਸਾਲਾ ਦੀ ਔਰਤ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਔਰਤ 17 ਜੂਨ ਨੂੰ ਦਿੱਲੀ ਤੋਂ ਆਈ ਸੀ। ਸੂਬੇ 'ਚ ਹੁਣ ਕੋਰੋਨਾ ਪੀੜਤਾਂ ਦਾ ਕੁੱਲ ਅੰਕੜਾ 806 ਹੋ ਗਿਆ ਹੈ ਅਤੇ ਉੱਥੇ ਹੀ 466 ਮਰੀਜ਼ ਸਿਹਤਮੰਦ ਹੋਣ ਤੋਂ ਬਾਅਦ ਸਰਗਰਮ ਮਾਮਲੇ 321 ਇਲਾਜ ਅਧੀਨ ਹਨ। 11 ਮਰੀਜ਼ ਸੂਬੇ ਦੇ ਬਾਹਰ ਚੱਲੇ ਗਏ ਹਨ ਅਤੇ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁਕੀ ਹੈ।


DIsha

Content Editor

Related News