ਹਿਮਾਚਲ ''ਚ ਵਾਪਰਿਆ ਸੜਕ ਹਾਦਸਾ, 600 ਫੁੱਟ ਡੂੰਘੀ ਖੱਡ ''ਚ ਡਿੱਗੀ ਬੋਲੇਰੋ ਕੈਂਪਰ

Sunday, Oct 06, 2019 - 05:54 PM (IST)

ਹਿਮਾਚਲ ''ਚ ਵਾਪਰਿਆ ਸੜਕ ਹਾਦਸਾ, 600 ਫੁੱਟ ਡੂੰਘੀ ਖੱਡ ''ਚ ਡਿੱਗੀ ਬੋਲੇਰੋ ਕੈਂਪਰ

ਚੰਬਾ— ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਦੇ ਭਰਮੌਰ ਖੇਤਰ ਵਿਚ ਢਕੋਗ-ਤੁੰਦਾਹ ਸੜਕ 'ਤੇ ਐਤਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇੱਥੇ ਇਕ ਬੋਲੇਰੋ ਕੈਂਪਰ ਖੱਡ 'ਚ ਡਿੱਗ ਗਈ, ਜਿਸ 'ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਚੰਬਾ ਪੁਲਸ ਮੁਤਾਬਕ ਹਾਦਸਾ ਉਸ ਸਮੇਂ ਹੋਇਆ, ਜਦੋਂ ਬੋਲੇਰੋ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਲੱਗਭਗ 600 ਫੁੱਟ ਹੇਠਾਂ ਖੱਡ 'ਚ ਡਿੱਗ ਗਈ, ਜਿਸ ਵਿਚ ਸਵਾਰ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਮ੍ਰਿਤਕਾਂ ਦੀ ਸ਼ਨਾਖਤ ਰਾਜਿੰਦਰ ਕੁਮਾਰ (30), ਰਮੇਸ਼ ਕੁਮਾਰ (34), ਸੰਜੀਵ ਕੁਮਾਰ (30) ਅਤੇ ਸੁਰਿੰਦਰ ਕੁਮਾਰ (34) ਦੇ ਰੂਪ ਵਿਚ ਕੀਤੀ ਗਈ ਹੈ। ਗੰਭੀਰ ਰੂਪ ਨਾਲ ਜ਼ਖਮੀ ਬੋਲੇਰੋ ਦੇ ਡਰਾਈਵਰ ਬਿੱਟੂ (27) ਨੂੰ ਜ਼ਿਲਾ ਹਸਪਤਾਲ ਚੰਬਾ 'ਚ ਭਰਤੀ ਕਰਾਇਆ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਦਸੇ 'ਚ 4 ਲੋਕਾਂ ਦੀ ਮੌਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਜ਼ਖਮੀ ਡਰਾਈਵਰ ਦੇ ਤੁਰੰਤ ਸਿਹਤਮੰਦ ਹੋਣ ਦੀ ਕਾਮਨਾ ਵੀ ਕੀਤੀ ਹੈ।


author

Tanu

Content Editor

Related News