ਹਿਮਾਚਲ 'ਚ ਅਚਾਨਕ ਡਿੱਗਿਆ ਪਹਾੜ ਦਾ ਹਿੱਸਾ, ਜਾਨ ਬਚਾਉਣ ਲਈ ਦੇਖੋ ਕਿਵੇਂ ਦੌੜੇ ਲੋਕ

06/25/2019 1:04:30 PM

ਕਿੰਨੌਰ— ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਕਸ਼ੰਗ ਨਾਲਾ ਨੇੜੇ ਮੰਗਲਵਾਰ ਨੂੰ ਉਸ ਸਮੇਂ ਭਾਜੜ ਮਚ ਗਈ, ਜਦੋਂ ਅਚਾਨਕ ਪਹਾੜ ਦਾ ਹਿੱਸਾ ਸੜਕ  ਵਿਚਕਾਰ ਡਿੱਗ ਗਿਆ। ਪਹਾੜ ਦੇ ਡਿੱਗਣ ਕਾਰਨ ਨੈਸ਼ਨਲ ਹਾਈਵੇਅ-5 'ਤੇ ਟ੍ਰੈਫਿਕ ਜਾਮ ਹੋ ਗਿਆ। ਸੜਕ ਦੇ ਦੋਹਾਂ ਪਾਸਿਓਂ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ, ਜਿਸ ਕਾਰਨ ਲੋਕ ਪਰੇਸ਼ਾਨ ਹੋਏ। ਇਸ ਪੂਰੀ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਹਾੜ 'ਚ ਕੁਝ ਹਲਚਲ ਹੋ ਰਹੀ ਹੈ ਅਤੇ ਥੋੜ੍ਹੀ ਹੀ ਦੇਰ ਵਿਚ ਪਹਾੜ ਦਾ ਇਕ ਹਿੱਸਾ ਹੇਠਾਂ ਡਿੱਗ ਗਿਆ। ਪਹਾੜ ਦਾ ਹਿੱਸਾ ਡਿੱਗਦੇ ਹੀ ਕੋਲ ਖੜ੍ਹੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਦੌੜੇ। ਫਿਲਹਾਲ ਪਹਾੜ ਦਾ ਹਿੱਸਾ ਡਿੱਗਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ। ਪਹਾੜ ਦਾ ਹਿੱਸਾ ਡਿੱਗਦੇ ਹੀ ਪੂਰਾ ਰਸਤਾ ਧੂੜ-ਮਿੱਟੀ ਨਾਲ ਭਰ ਗਿਆ। 

 

ਇੱਥੇ ਦੱਸ ਦੇਈਏ ਕਿ ਕਸ਼ੰਗ ਨਾਲੇ ਕੋਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਦੋ ਦਿਨ ਪਹਿਲਾਂ ਹੀ ਇੱਥੇ ਚੱਟਾਨ ਡਿੱਗਣ ਕਾਰਨ ਬਾਈਕ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ ਸੀ। ਘਟਨਾ ਵਿਚ ਚੰਡੀਗੜ੍ਹ ਦੇ ਰਹਿਣ ਵਾਲੇ ਜੀਜਾ ਅਤੇ ਸਾਲੇ ਦੀ ਮੌਤ ਹੋ ਗਈ ਸੀ। ਅਜਿਹੇ ਜਿਹੇ ਵਿਚ ਅੱਜ ਫਿਰ ਅਜਿਹਾ ਮਾਮਲਾ ਸਾਹਮਣੇ ਆਇਆ ਹੈ।

 


Tanu

Content Editor

Related News