ਹਿਮਾਚਲ ''ਚ ਕੋਰੋਨਾ ਨਾਲ ਹੋਈ 10 ਮਰੀਜ਼ਾਂ ਦੀ ਮੌਤ, ਨਸ਼ੇ ''ਚ ਮਿਲੇ ਲਾਸ਼ਾਂ ਚੁੱਕਣ ਵਾਲੇ ਕਰਮੀ

Saturday, Dec 12, 2020 - 01:06 PM (IST)

ਹਿਮਾਚਲ ''ਚ ਕੋਰੋਨਾ ਨਾਲ ਹੋਈ 10 ਮਰੀਜ਼ਾਂ ਦੀ ਮੌਤ, ਨਸ਼ੇ ''ਚ ਮਿਲੇ ਲਾਸ਼ਾਂ ਚੁੱਕਣ ਵਾਲੇ ਕਰਮੀ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ 'ਚ 10 ਮਰੀਜ਼ਾਂ ਦੀ ਮੌਤ ਹੋ ਗਈ। ਸ਼ਿਮਲਾ ਕੋਰੋਨਾ ਦੇ ਮਾਮਲਿਆਂ ਅਤੇ ਮੌਤਾਂ ਦੇ ਅੰਕੜਿਆਂ 'ਚ ਸਭ ਤੋਂ ਅੱਗੇ ਹੈ। ਹੁਣ ਤੱਕ 204 ਲੋਕਾਂ ਦੀ ਮੌਤ ਹੋ ਚੁਕੀ ਹੈ। ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ (ਆਈ.ਜੀ.ਐੱਮ.ਸੀ.) 'ਚ ਪਿਛਲੇ 24 ਘੰਟਿਆਂ 'ਚ 10 ਲੋਕਾਂ ਦੀ ਮੌਤ ਹੋ ਚੁਕੀ ਹੈ। ਪ੍ਰਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਆਈ.ਜੀ.ਐੱਮ.ਸੀ. ਦੀ ਸਥਿਤੀ ਇਹ ਹੈ ਕਿ ਵਾਰਡ 'ਚ ਕੋਰੋਨਾ ਪਾਜ਼ੇਟਿਵ ਦੀ ਲਾਸ਼ ਘੰਟਿਆਂ ਤੱਕ ਪਈ ਰਹੀ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 98 ਲੱਖ ਦੇ ਪਾਰ

ਮਰੀਜ਼ਾਂ ਦੇ ਪਰਿਵਾਰ ਆਈ.ਜੀ.ਐੱਮ.ਸੀ. 'ਚ ਰੋਂਦੇ ਰਹੇ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ। ਆਈ.ਜੀ.ਐੱਮ.ਸੀ. ਦੇ ਮੈਡੀਕਲ ਅਧਿਕਾਰੀ ਡਾਕਟਰ ਜਨਕ ਰਾਜ ਨੇ ਦੱਸਿਆ ਕਿ ਕੋਰੋਨਾ ਨਾਲ 10 ਲੋਕਾਂ ਦੀ ਮੌਤ ਹੋਈ ਹੈ ਅਤੇ ਲਾਸ਼ਾਂ ਨੂੰ ਚੁੱਕਣ 'ਚ ਥੋੜ੍ਹਾ ਸਮਾਂ ਵੀ ਲੱਗਾ ਹੈ, ਕਿਉਂਕਿ ਜਿਨ੍ਹਾਂ ਕਰਮੀਆਂ ਦੀ ਡਿਊਟੀ ਲਾਸ਼ ਚੁੱਕਣ ਦੀ ਲੱਗੀ ਸੀ ਉਹ ਸ਼ਰਾਬ ਦੇ ਨਸ਼ੇ 'ਚ ਪਾਏ ਗਏ। ਉਨ੍ਹਾਂ ਦੇ ਬਦਲੇ ਦੂਜੇ ਕਰਮੀਆਂ ਨੂੰ ਬੁਲਾਉਣਾ ਪਿਆ, ਇਸ ਲਈ ਲਾਸ਼ਾਂ ਨੂੰ ਚੁੱਕਣ 'ਚ ਦੇਰੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਲੋਕ ਡਿਊਟੀ 'ਚ ਲਾਪਰਵਾਹੀ ਵਰਤ ਰਹੇ ਹਨ, ਜਾਂ ਨਸ਼ੇ 'ਚ ਕੰਮ ਕਰ ਰਹੇ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਸਕੂਲ ਜਾ ਰਹੀ ਟੀਚਰ 'ਤੇ ਡਿੱਗੀ 11KV ਦੀ ਲਾਈਨ, ਸਕੂਟੀ ਸਮੇਤ ਸੜ ਕੇ ਸੁਆਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News