ਹਿਮਾਚਲ ''ਚ 6 ਸਾਲਾ ਧੀ ਨਾਲ ਜਬਰ ਜ਼ਿਨਾਹ ਕਰਨ ਦੇ ਮਾਮਲੇ ''ਚ ਬਾਪ ਗ੍ਰਿਫਤਾਰ

8/8/2020 2:44:10 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਸ਼ਿਮਲਾ ਤੋਂ ਕਰੀਬ 130 ਕਿਲੋਮੀਟਰ ਦੂਰ ਝਾਕੜੀ 'ਚ ਇਕ ਨਾਬਾਲਗ ਨਾਲ ਜਬਰ ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਲਯੁੱਗੀ ਬਾਪ 'ਤੇ ਆਪਣੀ 6 ਸਾਲਾ ਧੀ ਨਾਲ ਜਬਰ ਜ਼ਿਨਾਹ ਕਰਨ ਦਾ ਦੋਸ਼ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਆਈ.ਪੀ.ਸੀ. ਦੀ ਧਾਰਾ 376 ਅਤੇ ਪੋਕਸੋ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।

ਮਾਮਲੇ 'ਤੇ ਜਾਂਚ ਜਾਰੀ ਹੈ। ਪੁਲਸ ਡਿਪਟੀ ਸੁਪਰਡੈਂਟ ਰਾਮਪੁਰ ਅਭਿਮਨਿਊ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਬੱਚੀ ਦੀ ਮਾਂ ਤਿੰਨ ਬੱਚਿਆਂ ਨੂੰ ਲੈ ਕੇ ਵੱਖ ਰਹਿ ਰਹੀ ਹੈ। 6 ਮਹੀਨੇ ਪਹਿਲਾਂ ਦੋਸ਼ੀ ਬਾਪ ਧੀ ਨੂੰ ਆਪਣੇ ਲੈ ਆਇਆ, ਉਦੋਂ ਤੋਂ ਜਬਰ ਜ਼ਿਨਾਹ ਕਰ ਰਿਹਾ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


DIsha

Content Editor DIsha