ਹਿਮਾਚਲ ਪ੍ਰਦੇਸ਼ ''ਚ ਕੋਰੋਨਾ ਪੀੜਤਾਂ ਦਾ ਅੰਕੜਾ 6154 ਹੋਇਆ, ਹੁਣ ਤੱਕ 36 ਲੋਕਾਂ ਦੀ ਗਈ ਜਾਨ

Tuesday, Sep 01, 2020 - 05:53 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕੋਰੋਨਾ ਦੇ ਇਕ ਮਰੀਜ਼ ਦੀ ਕੱਲ ਯਾਨੀ ਸੋਮਵਾਰ ਰਾਤ ਮੌਤ ਹੋ ਗਈ। ਇਸ ਦੇ ਨਾਲ ਹੀ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 36 ਨੂੰ ਪਾਰ ਕਰ ਗਈ ਹੈ। ਪ੍ਰਦੇਸ਼ 'ਚ ਕੋਰੋਨਾ ਪੀੜਤਾਂ ਦਾ ਅੰਕੜਾ 6154 ਪਹੁੰਚ ਗਿਆ ਹੈ। ਇਸ ਦੇ ਨਾਲ ਹੀ 4487 ਲੋਕ ਠੀਕ ਵੀ ਹੋਏ ਹਨ ਅਤੇ ਸੂਬੇ 'ਚ 1588 ਲੋਕ ਸਰਗਰਮ ਹਨ, ਜੋ ਵੱਖ-ਵੱਖ ਹਸਪਤਾਲਾਂ 'ਚ ਇਲਾਜ ਅਧੀਨ ਹਨ। ਮਰੀਜ਼ ਦੀ ਮੌਤ ਸੋਮਵਾਰ ਦੇਰ ਰਾਤ ਆਈ.ਜੀ.ਐੱਮ.ਸੀ. ਬਿਲਾਸਪੁਰ 'ਚ ਹੋਈ। ਸੀ.ਐੱਮ.ਓ. ਡਾ. ਸੁਰੇਖਾ ਚੋਪੜਾ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਬਿਲਾਸਪੁਰ ਤੋਂ ਆਈ.ਜੀ.ਐੱਮ.ਸੀ. ਸ਼ਿਮਲਾ ਰੈਫਰ ਕੀਤੇ ਗਏ ਕੋਰੋਨਾ ਪਾਜ਼ੇਟਿਵ 76 ਸਾਲਾ ਬਜ਼ੁਰਗ ਨੇ ਦੇਰ ਸ਼ਾਮ ਦਮ ਤੋੜ ਦਿੱਤਾ। ਬਜ਼ੁਰਗ ਨੂੰ ਫੇਫੜੇ ਦਾ ਕੈਂਸਰ ਸੀ।

ਇਸ ਦੇ ਨਾਲ ਹੀ ਹਮੀਰਪੁਰ ਦੇ ਕੱਲਰ ਵਾਸੀ ਏਅਰਫੋਰਸ ਵਾਰੰਟ ਅਫ਼ਸਰ ਸੰਦੀਪ ਮਲੋਟੀ ਦੀ ਵੀ ਦਿੱਲੀ 'ਚ ਕੋਰੋਨਾ ਨਾਲ ਮੌਤ ਹੋ ਗਈ। ਇਸ ਤਰ੍ਹਾਂ ਪ੍ਰਦੇਸ਼ 'ਚ ਕਾਂਗੜਾ ਜ਼ਿਲ੍ਹੇ 'ਚ ਸਭ ਤੋਂ ਵੱਧ 8 ਲੋਕ ਅਤੇ ਮੰਡੀ 'ਚ 7, ਸੋਲਨ 'ਚ 6, ਹਮੀਰਪੁਰ 'ਚ 5, ਚੰਬਾ 'ਚ 4, ਸ਼ਿਮਲਾ 'ਚ 3, ਊਨਾ 'ਚ ਇਕ ਅਤੇ ਸਿਰਮੌਰ 'ਚ 2 ਲੋਕਾਂ ਦੀ ਮੌਤ ਦੇ ਨਾਲ 36ਵੀਂ ਮੌਤ ਹੋਈ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 182 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਕਾਂਗੜਾ 'ਚ 34, ਊਨਾ-ਬਿਲਾਸਪੁਰ 'ਚ 28-28, ਸੋਲਨ 'ਚ 24, ਹਮੀਰਪੁਰ 'ਚ 23, ਚੰਬਾ 'ਚ 15, ਸਿਰਮੌਰ-ਕੁੱਲੂ 'ਚ 10-10, ਸ਼ਿਮਲਾ 'ਚ 8, ਮੰਡੀ 'ਚ 2 ਕੋਰੋਨਾ ਪਾਜ਼ੇਟਿਵ ਮਾਮਲੇ ਆਏ ਹਨ। ਇਸ ਦੇ ਨਾਲ ਹੀ 65 ਲੋਕਾਂ ਨੇ ਕੋਰੋਨਾ ਤੋਂ ਜੰਗ ਜਿੱਤ ਲਈ ਹੈ।


DIsha

Content Editor

Related News