100 ਸਾਲ ਦੀ ਸਭ ਤੋਂ ਵੱਡੀ ਮਹਾਮਾਰੀ ਖ਼ਿਲਾਫ਼ ‘ਚੈਂਪੀਅਨ’ ਬਣ ਕੇ ਉੱਭਰਿਆ ਹਿਮਾਚਲ: PM ਮੋਦੀ

09/06/2021 1:14:44 PM

ਸ਼ਿਮਲਾ(ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੀ 100 ਫ਼ੀਸਦੀ ਆਬਾਦੀ ਨੂੰ ਕੋਰੋਨਾ ਰੋਕੂ ਟੀਕਿਆਂ ਦੀ ਪਹਿਲੀ ਖ਼ੁਰਾਕ ਲਾਏ ਜਾਣ ਨੂੰ ਸੂਬਾ ਸਰਕਾਰ ਦੀ ਕਾਰਜ ਕੁਸ਼ਲਤਾ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਜਨ-ਜਨ ਜਾਗਰੂਕਤਾ ਦਾ ਨਤੀਜਾ ਦੱਸਿਆ ਅਤੇ ਕਿਹਾ ਕਿ ਇਸ ਦੀ ਬਦੌਲਤ ਹੀ ਇਹ ਪਹਾੜੀ ਸੂਬਾ 100 ਸਾਲ ਦੀ ਸਭ ਤੋਂ ਵੱਡੀ ਕੋਵਿਡ-19 ਮਹਾਮਾਰੀ ਖ਼ਿਲਾਫ਼ ‘ਚੈਂਪੀਅਨ’ ਬਣ ਕੇ ਉੱਭਰਿਆ ਹੈ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸ ਜ਼ਰੀਏ ਹਿਮਾਚਲ ਪ੍ਰਦੇਸ਼ ਦੇ ਸਿਹਤ ਕਾਮਿਆਂ ਅਤੇ ਕੋਵਿਡ-19 ਟੀਕਾਕਰਨ ਦੇ ਲਾਭਪਾਤਰੀਆਂ ਨਾਲ ਗੱਲਬਾਤ ਦੌਰਾਨ ਇਹ ਗੱਲ ਆਖੀ। 

ਇਹ ਵੀ ਪੜ੍ਹੋ :  ਕੋਰੋਨਾ ਦੇ 38,948 ਨਵੇਂ ਕੇਸ, ਪਿਛਲੇ 24 ਘੰਟਿਆਂ ’ਚ 43 ਹਜ਼ਾਰ ਤੋਂ ਵੱਧ ਲੋਕ ਹੋਏ ਸਿਹਤਯਾਬ

PunjabKesari

ਹਿਮਾਚਲ ਪ੍ਰਦੇਸ਼ ਦੀ ਕੀਤੀ ਤਾਰੀਫ਼—
ਦੱਸ ਦੀਏ ਕਿ ਹਿਮਾਚਲ ਦੇਸ਼ ਦਾ ਪਹਿਲਾ ਸੂਬਾ ਹੈ, ਜਿੱਥੇ ਹੁਣ ਤਕ ਸਾਰੇ ਯੋਗ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖ਼ੁਰਾਕ ਲਾਈ ਜਾ ਚੁੱਕੀ ਹੈ। ਇਸ ਮੌਕੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਹਿਮਾਚਲ ਪ੍ਰਦੇਸ਼ ਕਦੇ ਛੋਟੀ-ਛੋਟੀ ਸਹੂਲਤਾਂ ਲਈ ਸੰਘਰਸ਼ ਕਰਦਾ ਸੀ, ਉਹ ਅੱਜ ਵਿਕਾਸ ਦੀ ਨਵੀਂ ਕਹਾਣੀ ਲਿਖ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਭ ਕੁਝ ਦੇਵਤਿਆਂ ਦੇ ਆਸ਼ੀਰਵਾਦ ਅਤੇ ਹਿਮਾਚਲ ਸਰਕਾਰ ਦੇ ਹੁਨਰ ਅਤੇ ਹਿਮਾਚਲ ਪ੍ਰਦੇਸ਼ ਦੇ ਜਨ-ਜਨ ਜਾਗਰੂਕਤਾ ਨਾਲ ਸੰਭਵ ਹੋ ਸਕਿਆ।

ਇਹ ਵੀ ਪੜ੍ਹੋ: ਕਿਸਾਨ ਮਹਾਪੰਚਾਇਤ: ਰਾਕੇਸ਼ ਟਿਕੈਤ ਦੀ ਹੁੰਕਾਰ- ‘ਸਿਰਫ਼ ਮਿਸ਼ਨ ਯੂ. ਪੀ. ਨਹੀਂ ਦੇਸ਼ ਬਚਾਉਣਾ ਹੈ’

ਪੀ. ਐੱਮ. ਮੋਦੀ ਨੇ ਡਾਕਟਰਾਂ, ਆਂਗਣਬਾੜੀ ਵਰਕਰਾਂ ਅਤੇ ਸਿਹਤ ਕਾਮਿਆਂ ਨਾਲ ਕੀਤੀ ਗੱਲ—
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਹਰ ਪ੍ਰਕਾਰ ਦੀਆਂ ਅਫ਼ਵਾਹਾਂ ਨੂੰ ਖਾਰਜ ਕੀਤਾ ਅਤੇ ਇਸ ਗੱਲ ਦੇ ਗਵਾਹ ਬਣੇ ਕਿ ਦੇਸ਼ ਦਾ ਪੇਂਡੂ ਸਮਾਜ ਕਿਸ ਤਰ੍ਹਾਂ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਅਤੇ ਸਭ ਤੋਂ ਤੇਜ਼ ਟੀਕਾਕਰਨ ਮੁਹਿੰਮ ਨੂੰ 100 ਫ਼ੀਸਦੀ ਅੱਗੇ ਵਧਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜਿੰਦਰ ਆਰਲੇਕਰ, ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਯੁਵਾ ਅਤੇ ਖੇਡ ਮਾਮਲਿਆਂ ਦੇ ਮੰਤਰੀ ਅਨੁਰਾਗ ਠਾਕੁਰ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸਮੇਤ ਕਈ ਹੋਰ ਮਾਣਯੋਗ ਲੋਕ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਕੁਝ ਡਾਕਟਰਾਂ, ਆਂਗਣਬਾੜੀ ਵਰਕਰਾਂ ਸਮੇਤ ਕੁਝ ਸਿਹਤ ਕਾਮਿਆਂ ਨਾਲ ਵੀ ਗੱਲਬਾਤ ਕੀਤੀ। ਇਨ੍ਹਾਂ ’ਚੋਂ ਇਕ ਡਾਕਟਰ ਰਾਹੁਲ ਨੇ ਦੱਸਿਆ ਕਿ ਕਿਹੜੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੇ ਟੀਕਾਕਰਨ ਮੁਹਿੰਮ ਚਲਾਈ। 

ਇਹ ਵੀ ਪੜ੍ਹੋ :  ਕਿਸਾਨਾਂ ਦੇ ਹੱਕ ’ਚ ਖੜ੍ਹੇ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ, ਟਵੀਟ ਕਰ ਆਖੀ ਵੱਡੀ ਗੱਲ

ਪੀ. ਐੱਮ. ਮੋਦੀ ਦੀ ਦੇਸ਼ ਵਾਸੀਆਂ ਨੂੰ ਅਪੀਲ—
ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈਣ ਮਗਰੋਂ ਸੁਰੱਖਿਆ ਦੇ ਸਾਰੇ ਉਪਾਵਾਂ ਨੂੰ ਅਪਣਾਉਣ, ਮਾਸਕ ਪਹਿਨਣ ਅਤੇ ਦੋ ਗਜ਼ ਦੀ ਦੂਰੀ ਦੇ ਮੰਤਰ ਦਾ ਪਾਲਣ ਕਰਨ। ਉਨ੍ਹਾਂ ਨੇ ਉਦਾਹਰਣ ਦੇ ਕੇ ਸਮਝਾਇਆ ਕਿ ਜਿਸ ਤਰ੍ਹਾਂ ਮੀਂਹ ਅਤੇ ਬਰਫ਼ਬਾਰੀ ਮਗਰੋਂ ਲੋਕ ਸੰਭਲ ਕੇ ਚੱਲਦੇ ਹਨ, ਉਸੇ ਤਰ੍ਹਾਂ ਟੀਕਾ ਲੱਗਣ ਮਗਰੋਂ ਵੀ ਸੰਭਲ ਕੇ ਰਹਿਣਾ ਹੈ ਅਤੇ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨਹੀਂ ਵਰਤਣੀ ਹੈ। ਇਸ ਲਈ ਮਾਸਕ ਅਤੇ ਦੋ-ਗਜ਼ ਦੀ ਦੂਰੀ ਦੇ ਮੰਤਰ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ।

ਇਹ ਵੀ ਪੜ੍ਹੋ: ਕਿਸਾਨ ਮਹਾਪੰਚਾਇਤ: 27 ਸਤੰਬਰ ਨੂੰ ‘ਭਾਰਤ ਬੰਦ’ ਦੀ ਕਾਲ, ਸੰਯੁਕਤ ਕਿਸਾਨ ਮੋਰਚੇ ਨੇ ਕੀਤੇ ਇਹ ਐਲਾਨ

 


Tanu

Content Editor

Related News