ਲਿਫ਼ਟ ਮੰਗ ਕੇ ਕਾਰ ''ਚ ਜਾ ਰਹੇ ਸਨ ਘਰ, ਹਾਦਸੇ ''ਚ ਮਾਂ-ਪੁੱਤਰ ਸਮੇਤ 4 ਦੀ ਮੌਤ

10/19/2020 5:14:03 PM

ਚੰਬਾ- ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚੰਬਾ ਦੇ ਤੀਸਾ ਮਾਰਗ 'ਤੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਕਾਰ 'ਚ ਬੈਠੇ 4 ਲੋਕਾਂ ਦੀ ਮੌਤ ਹੋ ਗਈ। ਕਾਰ ਤੀਸਾ ਤੋਂ ਚੰਬਾ ਆ ਰਹੀ ਸੀ। ਮ੍ਰਿਤਕਾਂ 'ਚ ਮਾਂ ਅਤੇ ਪੁੱਤਰ ਵੀ ਸ਼ਾਮਲ ਹਨ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੇ ਘਰ ਤੋਂ ਸਿਰਫ਼ 2 ਕਿਲੋਮੀਟਰ ਪਹਿਲਾਂ ਕਾਰ 'ਚ ਲਿਫਟ ਲਈ ਸੀ। ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਚੰਬਾ ਦੇ ਜਵਾਹਰਲਾਲ ਨਹਿਰੂ ਮੈਡੀਕਲ ਕਾਲਜ ਭੇਜ ਦਿੱਤਾ। ਪੁਲਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ 'ਚ ਜੁਟੀ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਪੇਸ਼ੇ ਤੋਂ ਅਧਿਆਪਕ ਸ਼ੰਮੀ ਲਾਲ ਆਪਣੀ ਕਾਰ 'ਤੇ ਘਰੋਂ ਕਿਸੇ ਕੰਮ ਕਰ ਕੇ ਸੁਰੰਗਾਨੀ ਗਏ ਹੋਏ ਸਨ। ਕੰਮ ਨਿਪਟਾਉਣ ਤੋਂ ਬਾਅਦ ਦੁਪਹਿਰ ਦੇ ਸਮੇਂ ਉਹ ਤੀਜਾ ਵੱਲ ਆ ਰਹੇ ਸਨ। ਇਸ ਦੌਰਾਨ ਜਦੋਂ ਬੜੋਹ ਨੇੜੇ ਪਹੁੰਚੇ ਤਾਂ ਤਿੰਨ ਲੋਕਾਂ ਸੀਤੋ, ਕਮਲ ਅਤੇ ਕਮਰਦੀਨ ਨੇ ਉਨ੍ਹਾਂ ਤੋਂ ਲਿਫਟ ਮੰਗੀ। ਇਸ ਤੋਂ ਬਾਅਦ ਉਹ ਕਾਰ ਲੈ ਕੇ ਤੀਸਾ ਵੱਲ ਵਧੇ ਪਰ ਕਲਹੇਲ ਕੋਲ ਕਾਰ ਬੇਕਾਬੂ ਹੋ ਕੇ ਖੱਡ 'ਚ ਡਿੱਗ ਗਈ ਅਤੇ ਉਸ 'ਚ ਅੱਗ ਲੱਗ ਗਈ। ਕਾਰ ਦੇ ਖੱਡ 'ਚ ਡਿੱਗਦੇ ਹੀ ਜ਼ੋਰਦਾਰ ਧਮਾਕਾ ਹੋਇਆ। ਜਿਸ ਨੂੰ ਸੁਣ ਕੇ ਸਥਾਨਕ ਲੋਕ ਹਾਦਸੇ ਵਾਲੀ ਜਗ੍ਹਾ ਪਹੁੰਚੇ। ਲੋਕ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਪਰ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਕਾਰ ਸਵਾਰ ਚਾਰ ਲੋਕਾਂ ਦੀ ਮੌਤ ਹੋ ਚੁਕੀ ਸੀ।


DIsha

Content Editor

Related News