ਹਿਮਾਚਲ : ਮੰਡੀ ਜ਼ਿਲ੍ਹੇ ''ਚ ਵਾਹਨਾਂ ''ਤੇ ਬੋਲਡਰ ਡਿੱਗਣ ਨਾਲ 2 ਚਾਲਕਾਂ ਦੀ ਦਰਦਨਾਕ ਮੌਤ

Friday, Aug 14, 2020 - 10:37 AM (IST)

ਹਿਮਾਚਲ : ਮੰਡੀ ਜ਼ਿਲ੍ਹੇ ''ਚ ਵਾਹਨਾਂ ''ਤੇ ਬੋਲਡਰ ਡਿੱਗਣ ਨਾਲ 2 ਚਾਲਕਾਂ ਦੀ ਦਰਦਨਾਕ ਮੌਤ

ਹਿਮਾਚਲ ਪ੍ਰਦੇਸ਼- ਮਨਾਲੀ ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਹਿਮਾਚਲ ਪ੍ਰਦੇਸ਼ 'ਚ ਮੰਡੀ ਜ਼ਿਲ੍ਹੇ ਦੇ ਹਣੋਗੀ ਮਾਤਾ ਮੰਦਰ ਕੋਲ ਅੱਜ ਯਾਨੀ ਸ਼ੁੱਕਰਵਾਰ ਤੜਕੇ ਅਚਾਨਕ ਚੱਟਾਨ ਡਿੱਗਣ ਨਾਲ ਮੱਥਾ ਟੇਕਣ ਲਈ ਰੁਕੇ 2 ਵਾਹਨ ਚਾਲਕਾਂ ਦੀ ਦਰਦਨਾਕ ਮੌਤ ਹੋ ਗਈ। ਜਦੋਂ ਕਿ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੋਹਾਂ ਨੂੰ ਇਲਾਜ ਲਈ ਖੇਤਰੀ ਹਸਪਤਾਲ ਮੰਡੀ 'ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਅਤੇ ਜੀਪ ਚਾਲਕ ਸਬਜ਼ੀ ਦੀ ਖੇਪ ਲੈ ਕੇ ਕੁੱਲੂ ਤੋਂ ਮੰਡੀ ਵੱਲ ਆ ਰਹੇ ਸਨ ਪਰ ਮਾਤਾ ਦੇ ਦਰਸ਼ਨ ਕਰਨ ਲਈ ਉਨ੍ਹਾਂ ਨੇ ਮੰਦਰ ਦੇ ਬਾਹਰ ਆਪਣੇ ਵਾਹਨ ਖੜ੍ਹੇ ਹੀ ਕੀਤੇ ਸਨ। ਉਦੋਂ ਪਹਾੜ ਤੋਂ ਇਕ ਬੋਲਡਰ (ਵੱਡਾ ਪੱਥਰ) ਵਾਹਨਾਂ 'ਤੇ ਡਿੱਗ ਗਿਆ। ਵਾਹਨਾਂ ਤੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲ ਸਕਿਆ। ਬੋਲਡਰ ਡਿੱਗਣ ਨਾਲ ਤਿੰਨ ਵਾਹਨ ਨੁਕਸਾਨੇ ਗਏ ਅਤੇ ਪਲਟ ਗਏ। ਇਸ ਨਾਲ 2 ਚਾਲਕਾਂ ਦੀ ਦਰਦਨਾਕ ਮੌਤ ਹੋ ਗਈ ਹੈ। 2 ਹੋਰ ਲੋਕ ਜ਼ਖਮੀ ਹੋ ਗਏ।

ਬੋਲਡਰ ਦੇ ਡਿੱਗਣ ਨਾਲ ਮੰਦਰ ਕੰਪਲਕੈਸ ਨੂੰ ਵੀ ਅੰਦਰੂਨੀ ਨੁਕਸਾਨ ਹੋਇਆ ਹੈ। ਉੱਥੇ ਹੀ ਕਈ ਲੋਕਾਂ ਨੇ ਦੌੜ ਕੇ ਆਪਣੀ ਜਾਨ ਬਚਾਈ। ਬੋਲਡਰ ਦੇ ਡਿੱਗਣ ਕਾਰਨ ਮਨਾਲੀ ਚੰਡੀਗੜ੍ਹ ਨੈਸ਼ਨਲ ਹਾਈਵੇਅ ਰਾਸ਼ਟਰੀ ਰਾਜਮਾਰਗ 'ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਹੋ ਗਈ ਹੈ। ਰਾਜਮਾਰਗ ਦੇ ਦੋਹਾਂ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਮੰਦਰ ਦੇ ਪੁਜਾਰੀ ਨੇ ਇਸ ਹਾਦਸੇ ਦੀ ਸੂਚਨਾ ਪੁਲਸ ਥਾਣਾ ਔਟ ਨੂੰ ਦਿੱਤੀ।

ਸੂਚਨਾ ਮਿਲਦੇ ਹੀ ਪੁਲਸ ਥਾਣਾ ਔਟ ਨਾਲ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕੀਤਾ। ਜ਼ਿਲ੍ਹਾ ਹੈੱਡ ਕੁਆਰਟਰ ਨਾਲ ਆਫ਼ਤ ਪ੍ਰਬੰਧਨ ਦੀ ਟੀਮ ਗੈਸ ਕਟਰ ਆਦਿ ਲੈ ਕੇ ਰਵਾਨਾ ਹੋਈ ਹੈ। ਪੁਲਸ ਸੁਪਰਡੈਂਟ ਮੰਡੀ ਗੁਰਦੇਵ ਸ਼ਰਮਾ ਨੇ ਹਣੋਗੀ ਮਾਤਾ ਮੰਦਰ ਦੇ ਬਾਹਰ ਮਨਾਲੀ ਚੰਡੀਗੜ੍ਹ ਰਾਸ਼ਟਰੀ ਰਾਜਮਾਰਗ 'ਤੇ ਚੱਟਾਨਾਂ ਡਿੱਗਣ ਨਾਲ 2 ਚਾਲਕ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ।


author

DIsha

Content Editor

Related News