ਹਿਮਾਚਲ ਪ੍ਰਦੇਸ਼ ''ਚ ਬਰਡ ਫਲੂ ਨਾਲ ਮਰੇ 2000 ਪ੍ਰਵਾਸੀ ਪੰਛੀ, ਪੋਲਟਰੀ ਫਾਰਮ ਹੋਣਗੀਆਂ ਨਸ਼ਟ

01/05/2021 5:04:26 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਬਰਡ ਫਲੂ ਦੇ ਦਸਤਕ ਦਿੰਦੇ ਹੋਏ ਕਾਂਗੜਾ ਜ਼ਿਲ੍ਹੇ ਦੇ ਪੋਂਗ ਡੈਮ ਦੇ ਨੇੜੇ-ਤੇੜੇ ਬਰਫ਼ ਫਲੂ ਨਾਲ ਪ੍ਰਵਾਸੀ ਪੰਛੀਆਂ ਦੀ ਮੌਤ ਦਾ ਅੰਕੜਾ 2 ਹਜ਼ਾਰ ਨੂੰ ਪਾਰ ਕਰ ਗਿਆ ਹੈ। ਭੋਪਾਲ ਦੀ ਪਸ਼ੂ ਰੋਗ ਸੰਸਥਾ ਦੀ ਰਿਪੋਰਟ 'ਚ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਜੰਗਲਾਤਤ ਪ੍ਰਾਣੀ  ਵਿੰਗ ਜ਼ਿਆਦਾ ਚੌਕਸ ਹੋ ਗਿਆ ਹੈ। ਇਸ ਨੂੰ ਲੈ ਕੇ ਜੰਗਲਾਤ ਵਿਭਾਗ ਨੇ ਗੁਆਂਢੀ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ, ਉਤਰਾਖੰਡ ਅਤੇ ਦਿੱਲੀ ਸਮੇਤ ਕਈ ਸੂਬਿਆਂ ਨੂੰ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਉਹ ਆਪਣੇ ਸੂਬਿਆਂ ਦੇ ਪ੍ਰਵਾਸੀ ਪੰਛੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ। ਹਿਮਾਚਲ 'ਚ ਪਾਇਆ ਗਿਆ ਬਰਡ ਫਲੂ ਆਮ ਫਲੂ ਨਹੀਂ ਹੈ, ਇਹ ਪੰਛੀਆਂ ਤੋਂ ਇਨਸਾਨ 'ਚ ਵੀ ਫੈਲ ਸਕਦਾ ਹੈ। ਪੀ.ਸੀ.ਸੀ.ਐੱਫ. ਜੰਗਲਾਤ ਪ੍ਰਾਣੀ ਵਿੰਗ ਦੇ ਪ੍ਰਧਾਨ ਰੱਖਿਅਕ ਅਰਚਨਾ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਬਰਡ ਫਲੂ ਆਮ ਨਹੀਂ ਹੈ। ਇਸ ਦੇ ਲੱਛਣ ਸਰਦੀ, ਜ਼ੁਕਾਮ, ਖੰਘ, ਬੁਖ਼ਾਰ ਵਰਗੇ ਹੀ ਹੁੰਦੇ ਹਨ। ਇਹ ਪੰਛੀ ਤੋਂ ਇਨਸਾਨ 'ਚ ਫੈਲ ਸਕਦਾ ਹੈ। ਚੌਕਸੀ ਵਜੋਂ ਗੁਆਂਢੀ ਸੂਬਿਆਂ ਨੂੰ ਅਲਰਟ ਕੀਤਾ ਗਿਆ ਹੈ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕਿਸਾਨੀ ਘੋਲ: 26 ਜਨਵਰੀ ਨੂੰ ‘ਟਰੈਕਟਰ ਪਰੇਡ’ ’ਚ ਹਿੱਸਾ ਲੈਣਗੀਆਂ ਕਿਸਾਨ ਧੀਆਂ, ਲੈ ਰਹੀਆਂ ਸਿਖਲਾਈ

ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਨੇ ਇਸ ਸੰਬੰਧ 'ਚ ਵਿਦੇਸ਼ ਮੰਤਰਾਲੇ ਨੂੰ ਵੀ ਰਿਪੋਰਟ ਭੇਜੀ ਹੈ। ਇਸ 'ਚ ਉਨ੍ਹਾਂ ਦੇਸ਼ਾਂ ਨੂੰ ਵੀ ਸੂਚਨਾ ਦੇਣ ਦੀ ਗੱਲ ਕਹੀ ਗਈ ਹੈ, ਜਿੱਥੋਂ ਪ੍ਰਵਾਸੀ ਪੰਛੀ ਹਿਮਾਚਲ ਆਉਂਦੇ ਹਨ, ਇਨ੍ਹਾਂ ਮੁੱਖ ਤੌਰ 'ਤੇ ਸੈਂਟਰਲ ਏਸ਼ੀਆ, ਸਾਈਬੇਰੀਆ, ਮੰਗੋਲੀਆ, ਯੂਰਪ ਦੇ ਕਈ ਦੇਸ਼ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੇ ਪ੍ਰਵਾਸੀ ਪੰਛੀ ਅਕਤੂਬਰ-ਨਵੰਬਰ 'ਚ ਹਿਮਾਚਲ ਆਉਣੇ ਸ਼ੁਰੂ ਹੋ ਜਾਂਦੇ ਹਨ। ਹਿਮਾਚਲ ਪ੍ਰਦੇਸ਼ ਦੇ ਪਸ਼ੂ ਪਾਲਣ ਮੰਤਰੀ ਵੀਰੇਂਦਰ ਕੰਵਰ ਨੇ ਕਿਹਾ ਕਿ ਇਸ ਨਾਲ ਨਜਿੱਠਣ ਲਈ ਪਸ਼ੂ ਪਾਲਣ ਵਿਭਾਗ ਪੂਰੀ ਤਰ੍ਹਾਂ ਨਾਲ ਅਲਰਟ ਹੈ। ਉਨ੍ਹਾਂ ਨੇ ਦੱਸਿਆ ਕਿ ਕਾਂਗੜਾ ਜ਼ਿਲ੍ਹੇ 'ਚ 10 ਕਿਲੋਮੀਟਰ ਦੇ ਦਾਇਰੇ 'ਚ ਪੋਲਟਰੀ ਫਾਰਮ ਨਸ਼ਟ ਹੋਣਗੀਆਂ।

ਇਹ ਵੀ ਪੜ੍ਹੋ : ‘ਵਾਟਰ ਪਰੂਫ਼ ਟੈਂਟ ਕੀਤੇ ਸਥਾਪਤ, ਬਜ਼ੁਰਗ ਕਿਸਾਨਾਂ ਦੀ ਸਿਹਤ ਦੀ ਚਿੰਤਾ, ਨੌਜਵਾਨ ਰੱਖ ਰਹੇ ਖਿਆਲ’

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News