ਹਿਮਾਚਲ ਵਿਧਾਨ ਸਭਾ ''ਚ ਗੂੰਜਿਆ ਕੰਗਨਾ ਰਣੌਤ ਦੇ ਦਫ਼ਤਰ ਨੂੰ ਤੋੜੇ ਜਾਣ ਦਾ ਮਾਮਲਾ

09/09/2020 5:26:48 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਧਾਨ ਸਭਾ 'ਚ ਅੱਜ ਯਾਨੀ ਬੁੱਧਵਾਰ ਨੂੰ ਅਦਾਕਾਰਾ ਕੰਗਨਾ ਰਣੌਤ ਦੇ ਮੁੰਬਈ ਸਥਿਤ ਦਫ਼ਤਰ ਨੂੰ ਬੀ.ਐੱਮ.ਸੀ. ਵਲੋਂ ਤੋੜੇ ਜਾਣ ਦਾ ਮਾਮਲਾ ਉੱਠਿਆ, ਜਿਸ ਨੂੰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੰਦਭਾਗੀ ਦੱਸਿਆ। ਸਦਨ 'ਚ ਦੇਹਰਾ ਦੇ ਆਜ਼ਾਦ ਮੈਂਬਰ ਹੋਸ਼ਿਆਰ ਸਿੰਘ ਨੇ ਧਿਆਨਕਰਸ਼ਨ ਪ੍ਰਸਤਾਵ ਰਾਹੀਂ ਮਹਾਰਾਸ਼ਟਰ 'ਚ ਕੰਗਨਾ ਦਾ ਦਫ਼ਤਰ ਤੋੜੇ ਜਾਣ ਦਾ ਮਾਮਲਾ ਚੁੱਕਿਆ। ਇਸ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਸ਼ਿਵ ਸੈਨਾ ਦਾ ਗਠਨ ਜਿਸ ਚੀਜ਼ ਲਈ ਹੋਇਆ ਸੀ, ਉਸ ਦੇ ਮੂਲ ਨੂੰ ਖਤਮ ਕਰ ਦਿੱਤਾ ਗਿਆ ਹੈ। ਜਦੋਂ ਤੋਂ ਸ਼ਿਵ ਸੈਨਾ ਨੇ ਕਾਂਗਰਸ ਨਾਲ ਗਠਜੋੜ ਕੀਤਾ ਹੈ, ਸ਼ਿਵ ਸੈਨਾ ਦਾ ਵਜੂਦ ਖਤਮ ਹੈ। ਸ਼ਿਵ ਸੈਨਾ ਦੀ ਹਾਲਾਤ ਵੀ ਕਾਂਗਰਸ ਵਰਗੀ ਹੋਣ ਵਾਲੀ ਹੈ।

ਸ਼੍ਰੀ ਠਾਕੁਰ ਨੇ ਕਿਹਾ ਕਿ ਕੰਗਨਾ ਹਿਮਾਚਲ ਤੋਂ ਮੁੰਬਈ ਲਈ ਰਵਾਨਾ ਹੋ ਚੁਕੀ ਹੈ। ਕੰਗਨਾ ਨੂੰ ਸੁਰੱਖਿਆ ਵੀ ਮਿਲ ਚੁਕੀ ਹੈ। ਸਖਤ ਸੁਰੱਖਿਆ ਦਰਮਿਆਨ ਬੁੱਧਵਾਰ ਸਵੇਰੇ ਕੰਗਨਾ ਮੰਡੀ ਦੇ ਆਪਣੇ ਜੱਦੀ ਪਿੰਡ ਤੋਂ ਮੁੰਬਈ ਰਵਾਨਾ ਹੋਈ ਅਤੇ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਬੀ.ਐੱਮ.ਸੀ. ਨੇ ਉਨ੍ਹਾਂ ਦੇ ਦਫ਼ਤਰ ਨੂੰ ਤੋੜ ਦਿੱਤਾ ਹੈ। ਸ਼੍ਰੀ ਸਿੰਘ ਨੇ ਇਸ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਕਿਹਾ ਕਿ ਇਸ ਘਟਨਾ ਦੀ ਉਹ ਨਿੰਦਾ ਕਰਦੇ ਹਨ। ਹਿਮਾਚਲ ਕੰਗਨਾ ਦੀ ਸੁਰੱਖਿਆ ਲਈ ਵਚਨਬੱਧ ਹੈ। ਕਾਂਗਰਸ ਦੇ ਨੇਤਾ ਰਾਮਲਾਲ ਠਾਕੁਰ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਕੰਗਨਾ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਲਿਆਈ ਹੈ। ਮਾਮਲਾ ਕਾਨੂੰਨ ਦੇ ਅਧੀਨ ਚੱਲ ਰਿਹਾ ਹੈ, ਇਸ ਲਈ ਹਿਮਾਚਲ ਵਿਧਾਨ ਸਭਾ 'ਚ ਚਰਚਾ ਦੀ ਜ਼ਰੂਰਤ ਨਹੀਂ ਹੈ। ਵਿਧਾਨ ਸਭਾ ਸਪੀਕਰ ਨੇ ਮਾਮਲਾ ਸ਼ਾਂਤ ਕਰਵਾਇਆ। ਇਸ 'ਤੇ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਕੰਗਨਾ ਦੀ ਸੁਰੱਖਿਆ ਦੀ ਚਿੰਤਾ ਹੈ ਪਰ ਰਾਮ ਲਾਲ ਠਾਕੁਰ ਕਾਂਗਰਸ ਦੇ ਸੀਨੀਅਰ ਨੇਤਾ ਹਨ। ਉਨ੍ਹਾਂ ਨੇ ਮਹਾਰਾਸ਼ਟਰ ਵਿਧਾਨ ਸਭਾ ਦੇ ਅਵਸ਼ਿਵਾਸ ਪ੍ਰਸਤਾਵ ਦਾ ਸਨਮਾਨ ਕਰਨ ਦੀ ਗੱਲ ਕਹੀ ਹੈ।


DIsha

Content Editor

Related News