ਹਿਮਾਚਲ ਪ੍ਰਦੇਸ਼ : ਡੂੰਘੀ ਖੱਡ ਵਿਚ ਡਿੱਗੀ ਬੱਸ, 8 ਦੀ ਮੌਤ 30 ਜ਼ਖਮੀ
Sunday, Apr 28, 2019 - 01:41 AM (IST)

ਚੰਬਾ (ਏਜੰਸੀ)- ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਨੇੜੇ ਪੰਜਪੁਲਾ ’ਚ ਇਕ ਨਿੱਜੀ ਬੱਸ 200 ਫੁੱਟ ਡੂੰਘੀ ਖੱਡ ’ਚ ਡਿੱਗ ਜਾਣ ਕਰ ਕੇ 12 ਲੋਕਾਂ ਦੀ ਮੌਤ ਤੇ 25 ਤੋਂ ਵੱਧ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਮੌਕੇ ’ਤੇ ਪਹੁੰਚੀ ਰਾਹਤ ਅਤੇ ਬਚਾਅ ਟੀਮ ਨੇ 12 ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ। ਹਾਦਸੇ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਅਨੁਸਾਰ ਡਲਹੌਜ਼ੀ ਦੇ ਡੀ. ਐੱਸ. ਪੀ. ਦੀ ਅਗਵਾਈ ’ਚ ਪੁਲਸ ਟੀਮ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।