ਜ਼ਮੀਨ ਖਿਸਕਣ ਕਾਰਨ ਮਨਾਲੀ-ਚੰਡੀਗੜ੍ਹ ਹਾਈਵੇਅ ਬੰਦ

Tuesday, Jan 30, 2024 - 02:52 PM (IST)

ਜ਼ਮੀਨ ਖਿਸਕਣ ਕਾਰਨ ਮਨਾਲੀ-ਚੰਡੀਗੜ੍ਹ ਹਾਈਵੇਅ ਬੰਦ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ਮਨਾਲੀ-ਚੰਡੀਗੜ੍ਹ ਹਾਈਵੇਅ ਦਾ ਰਾਮਸ਼ਿਲਾ-ਪਤਲੀਕੁਲ ਹਾਈਵੇਅ ਮੰਗਲਵਾਰ ਸਵੇਰੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਜ਼ਮੀਨ ਖਿਸਕੀ ਉਦੋਂ ਹਾਈਵੇਅ 'ਤੇ ਕੋਈ ਆਵਾਜਾਈ ਨਹੀਂ ਸੀ। ਭਾਰਤੀ ਰਾਸ਼ਟਰੀ ਹਾਈਵੇਅ ਅਥਾਰਟੀ (NHAI) ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਮੀਨ ਖਿਸਕਣ ਦਾ ਮਲਬਾ ਦੁਪਹਿਰ ਤੱਕ ਹਟਾ ਦਿੱਤਾ ਜਾਵੇਗਾ।


author

Tanu

Content Editor

Related News