ਹਿਮਾਚਲ ਪ੍ਰਦੇਸ਼ ''ਚ ਕੋਵਿਡ-19 ਦਾ ਕਹਿਰ, 717 ਲੋਕ ਕੋਰੋਨਾ ਪਾਜ਼ੀਟਿਵ
Monday, Jun 22, 2020 - 09:56 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 43 ਨਵੇਂ ਮਾਮਲੇ ਆਉਣ ਦੇ ਬਾਅਦ ਸੂਬੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 717 ਹੋ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 7 ਲੋਕਾਂ ਦੀ ਮੌਤ ਹੋਈ ਹੈ। ਅਡੀਸ਼ਨਲ ਮੁੱਖ ਸਿਹਤ ਸਕੱਤਰ ਆਰ. ਡੀ. ਧੀਮਾਨ ਨੇ ਦੱਸਿਆ ਕਿ ਨਵੇਂ ਮਾਮਲਿਆਂ ਵਿਚੋਂ ਹਮੀਰਪੁਰ ਵਿਚ 16 ਮਾਮਲੇ, ਕਾਂਗੜਾ ਵਿਚ 10, ਊਨਾ ਵਿਚ 9, ਸ਼ਿਮਲਾ ਵਿਚ 3, ਸੋਲਨ ਅਤੇ ਬਿਲਾਸਪੁਰ ਵਿਚ 2-2 ਜਦਕਿ ਮੰਡੀ ਵਿਚ ਇਕ ਮਾਮਲਾ ਸਾਹਮਣਾ ਆਇਆ ਹੈ।
ਹਮੀਰਪੁਰ ਦੀ ਮੁੱਖ ਮੈਡੀਕਲ ਅਧਿਕਾਰੀ ਅਰਚਨਾ ਸੋਨੀ ਨੇ ਕਿਹਾ ਕਿ ਜ਼ਿਲ੍ਹੇ ਵਿਚ ਸਾਹਮਣੇ ਆਏ ਮਰੀਜ਼ਾਂ ਵਿਚੋਂ ਸਾਰੇ ਹੋਰ ਸੂਬਿਆਂ ਤੋਂ ਪਰਤੇ ਹਨ ਅਤੇ ਇਨ੍ਹਾਂ ਵਿਚੋਂ ਵਧੇਰੇ ਦਿੱਲੀ-ਐੱਨ. ਸੀ. ਆਰ. ਵਿਚੋਂ ਆਏ ਹਨ। ਧੀਮਨ ਨੇ ਕਿਹਾ ਕਿ ਸੋਮਵਾਰ ਨੂੰ ਕਾਂਗੜਾ ਅਤੇ ਊਨਾ ਦੇ 2-2 ਮਰੀਜ਼ ਅਤੇ ਮੰਡੀ ਦੇ ਇਕ ਮਰੀਜ਼ ਨੂੰ ਸਿਹਤਮੰਦ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਸੂਬੇ ਵਿਚ ਹੁਣ ਤੱਕ 417 ਲੋਕ ਇਲਾਜ ਮਗਰੋਂ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ ਜਦਕਿ 11 ਲੋਕ ਸੂਬਾ ਛੱਡ ਕੇ ਦੂਜੀ ਥਾਂ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਫਿਲਹਾਲ 237 ਲੋਕ ਇਲਾਜ ਅਧੀਨ ਹਨ।