ਹਿਮਾਚਲ ਪਟਾਕਾ ਫੈਕਟਰੀ ਹਾਦਸਾ: ਮਾਮਲੇ ਦੀ ਜਾਂਚ ਲਈ SIT ਦਾ ਗਠਨ

Wednesday, Feb 23, 2022 - 04:49 PM (IST)

ਹਿਮਾਚਲ ਪਟਾਕਾ ਫੈਕਟਰੀ ਹਾਦਸਾ: ਮਾਮਲੇ ਦੀ ਜਾਂਚ ਲਈ SIT ਦਾ ਗਠਨ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਪਟਾਕਾ ਫੈਕਟਰੀ ’ਚ ਹੋਏ ਧਮਾਕੇ ਦੀ ਜਾਂਚ ’ਚ ਤੇਜ਼ੀ ਲਿਆਂਦੀ ਗਈ ਹੈ। ਇਸ ਧਮਾਕੇ ਮਾਮਲੇ ਦੀ ਜਾਂਚ ਲਈ ਪੁਲਸ ਵਲੋਂ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਬਣਾਈ ਗਈ ਹੈ। ਐੱਸ. ਆਈ. ਟੀ. ਅਤੇ ਬੰਬ ਰੋਕੂ ਦਸਤਾ ਮੌਕੇ ’ਤੇ ਪਹੁੰਚ ਕੇ ਸਬੂਤ ਜਟਾਉਣ ਦਾ ਕੰਮ ਕਰ ਰਿਹਾ ਹੈ। ਐੱਸ. ਆਈ. ਟੀ. ਪ੍ਰਧਾਨ ਸੁਮੇਧਾ ਦ੍ਰਿਵੇਦੀ ਦੀ ਅਗਵਾਈ ’ਚ 3 ਮੈਂਬਰੀ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਐੱਸ. ਆਈ. ਟੀ. ’ਚ ਕਮਾਂਡੈਂਟ ਵਿਮੁਕਤ ਰੰਜਨ ਅਤੇ ਐੱਸ. ਪੀ. ਊਨਾ ਅਰਜਿਤ ਸੇਨ ਠਾਕੁਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਹਾਦਸੇ ’ਚ ਬਾਰੂਦ ਦੇ ਨਾਲ-ਨਾਲ ਕੀ ਹੋਰ ਤੱਥ ਹਨ, ਉਨ੍ਹਾਂ ਨੂੰ ਸਾਹਮਣੇ ਲਿਆਉਣ ਲਈ ਧਰਮਸ਼ਾਲਾ ਤੋਂ ਐੱਸ. ਐੱਫ. ਐੱਲ. ਟੀਮ ਵੀ ਮੌਕੇ ’ਤੇ ਸਬੂਤ ਇਕੱਠੀ ਕਰ ਰਹੀ ਹੈ। 

ਇਹ ਵੀ ਪੜ੍ਹੋ : ਹਿਮਾਚਲ: ਊਨਾ ’ਚ ਪਟਾਕਾ ਫੈਕਟਰੀ ’ਚ ਹੋਇਆ ਵੱਡਾ ਧਮਾਕਾ, 7 ਲੋਕ ਜ਼ਿੰਦਾ ਸੜੇ

ਕੀ ਹੈ ਪੂਰੀ ਘਟਨਾ-
ਇਸ ਹਾਦਸੇ ਵਿਚ 7 ਮਜ਼ਦੂਰਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ ਅਤੇ 13 ਹੋਰ ਝੁਲਸ ਗਏ। ਜਿਨ੍ਹਾਂ ਨੂੰ ਇਲਾਜ ਲਈ ਖੇਤਰੀ ਹਸਪਤਾਲ ਊਨਾ ਲਿਆਂਦਾ ਗਿਆ ਸੀ। ਇਨ੍ਹਾਂ ’ਚੋਂ 11 ਮਜ਼ਦੂਰਾਂ ਨੂੰ ਚੰਡੀਗੜ੍ਹ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਬੰਬ ਰੋਕੂ ਦਸਤੇ ਦੇ ਮੁਖੀ ਸ਼ਾਮ ਲਾਲ ਨੇ ਦੱਸਿਆ ਕਿ 3 ਤਰ੍ਹਂ ਦੇ ਪਦਾਰਥ ਮਿਲਾ ਕੇ ਐਕਸਪੋਲਿਸਿਵ ਬਣਾਇਆ ਜਾ ਰਿਹਾ ਸੀ, ਜਿਸ ’ਚ ਗੰਧਕ, ਬਾਰੂਦ ਅਤੇ ਹੋਰ ਇਕ ਕੈਮੀਕਲ ਦਾ ਇਸਤੇਮਾਲ ਹੋ ਰਿਹਾ ਹੈ। ਇਨ੍ਹਾਂ ਤਿੰਨਾਂ ਨੂੰ ਫੈਕਟਰੀ ਪ੍ਰਬੰਧਕਾਂ ਨੇ ਵੱਖ-ਵੱਖ ਰੱਖਿਆ ਹੋਇਆ ਹੈ। ਇਸ ਵਜ੍ਹਾ ਤੋਂ ਸਹੀ ਅੰਕੜਾ ਅਜੇ ਦੱਸਣਾ ਮੁਸ਼ਕਲ ਹੈ। 


author

Tanu

Content Editor

Related News