ਹਿਮਾਚਲ : ਹਾਈਵੇ ਦੀ ਖਸਤਾ ਹਾਲਤ ਕਾਰਨ 5 ਇੰਜੀਨੀਅਰਾਂ ''ਤੇ ਹੋਵੇਗੀ ਕਾਰਵਾਈ

10/16/2019 12:15:13 PM

ਸ਼ਿਮਲਾ— ਹਿਮਾਚਲ ਦੇ ਕੰਦਰੌਰ-ਹਮੀਰਪੁਰ ਨੈਸ਼ਨਲ ਹਾਈਵੇਅ 'ਤੇ ਘਟੀਆ ਕੰਮ ਕਰਨ ਲਈ ਇਕ ਚੀਫ਼ ਇੰਜੀਨੀਅਰ ਸਮੇਤ 5 ਇੰਜੀਨੀਅਰਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ। ਕੰਮ ਨਾਲ ਜੁੜੇ 5 ਮੁੱਖ ਇੰਜੀਨੀਅਰ ਅਤੇ ਭਾਰਤੀ ਨੈਸ਼ਨਲ ਹਾਈਵੇਅ ਅਥਾਰਟੀ (ਐੱਨ.ਐੱਚ.ਏ.ਆਈ.) ਦੇ ਕਾਰਜਕਾਰੀ ਇੰਜੀਨੀਅਰ, ਉਪ ਮੰਡਲ ਅਧਿਕਾਰੀ ਅਤੇ ਜੂਨੀਅਰ ਇੰਜੀਨੀਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਅਧਿਕਾਰੀਆਂ ਨੂੰ ਨੋਟਿਸ ਦਾ ਜਵਾਬ ਦੇਣਾ ਹੋਵੇਗਾ, ਜੋ ਐਡੀਸ਼ਨਲ ਮੁੱਖ ਸਕੱਤਰ, ਲੋਕ ਨਿਰਮਾਣ ਵਿਭਾਗ ਵਲੋਂ 15 ਦਿਨਾਂ ਦੇ ਅੰਦਰ ਜਾਰੀ ਕੀਤਾ ਜਾਵੇਗਾ। ਫਿਰ ਅਧਿਕਾਰੀਆਂ ਵਿਰੁੱਧ ਕਾਰਵਾਈ ਦੇ ਭਵਿੱਖ ਬਾਰੇ ਫੈਸਲਾ ਲਿਆ ਜਾਵੇਗਾ।

ਕੰਦਰੌਰ-ਹਮੀਰਪੁਰ ਨੈਸ਼ਨਲ ਹਾਈਵੇਅ 'ਤੇ ਕੰਮ 'ਚ ਵਿਆਪਕ ਖਰਾਬੀ ਦਾ ਪਤਾ ਲੱਗਾ ਹੈ। ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਅਤੇ ਕੁਆਲਿਟੀ ਕੰਟਰੋਲ ਸੈੱਲ ਦੇ ਮੁਖੀ ਸੰਜੇ ਕੁੰਡੂ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਕਿਉਂਕਿ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ ਹੈ। ਗੁਣਵੱਤਾ ਕੰਟਰੋਲ ਸੈੱਲ ਦੀ ਸਥਾਪਨਾ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੰਮ ਦੀ ਕੁਆਲਿਟੀ 'ਚ ਕੋਈ ਸਮਝੌਤਾ ਨਾ ਹੋਵੇ। ਖਾਸ ਕਰ ਸਰਕਾਰੀ ਵਿਭਾਗ 'ਚ ਸੜਕਾਂ, ਪੁਲਾਂ ਅਤੇ ਹੋਰ ਨਿਰਮਾਣ ਕੰਮਾਂ, ਸਕੀਮਾਂ ਅਤੇ ਠੇਕੇਦਾਰਾਂ ਨੂੰ ਦਿੱਤੇ ਜਾਣ ਵਾਲੇ ਕੰਮਾਂ ਦੇ ਸੰਬੰਧ ਵਿਚ। ਅਧਿਕਾਰੀ ਹਾਈਵੇਅ ਦੇ ਨਿਰਮਾਣ ਦੌਰਾਨ ਕੀਤੇ ਗਏ ਘਟੀਆ ਕੰਮਾਂ ਨੂੰ ਨਜ਼ਰਅੰਦਾਜ ਕਰਨ ਲਈ ਦੋਸ਼ੀ ਪਾਏ ਗਏ ਹਨ। ਇਸ ਤੋਂ ਪਹਿਲਾਂ ਸਟ੍ਰੈਚ 'ਤੇ ਨੀਵਾਂ ਤਾਰ ਪਾਉਣ ਦਾ ਮੁੱਦਾ ਚੁੱਕਿਆ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ।


DIsha

Content Editor

Related News