ਹਿਮਾਚਲ ''ਚ ਬਰਫ਼ਬਾਰੀ ਕਾਰਨ ਵਧੀ ਠੰਡ, ਲੇਹ-ਮਨਾਲੀ ਹਾਈਵੇਅ ਬਹਾਲ

Thursday, Nov 05, 2020 - 05:31 PM (IST)

ਹਿਮਾਚਲ ''ਚ ਬਰਫ਼ਬਾਰੀ ਕਾਰਨ ਵਧੀ ਠੰਡ, ਲੇਹ-ਮਨਾਲੀ ਹਾਈਵੇਅ ਬਹਾਲ

ਸ਼ਿਮਲਾ— ਪਹਾੜਾਂ 'ਚ ਬਰਫ਼ਬਾਰੀ ਪੈਣ ਕਾਰਨ ਮੈਦਾਨੀ ਇਲਾਕਿਆਂ 'ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਵਿਚ ਬਰਫ਼ ਪੈ ਰਹੀ ਹੈ, ਜਿਸ ਕਾਰਨ ਲੇਹ-ਮਨਾਲੀ ਹਾਈਵੇਅ ਬੰਦ ਹੋ ਗਿਆ ਸੀ। ਬਾਰਾਲਾਚਾ ਦੇ ਆਲੇ-ਦੁਆਲੇ ਬਰਫ਼ਬਾਰੀ ਨਾਲ ਲੇਹ-ਮਨਾਲੀ ਹਾਈਵੇਅ ਬੰਦ ਕੀਤਾ ਗਿਆ ਸੀ ਪਰ ਹੁਣ ਵੀਰਵਾਰ ਯਾਨੀ ਕਿ ਅੱਜ ਸਵੇਰੇ ਹਾਈਵੇਅ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਲਾਹੌਲ-ਸਪੀਤੀ ਪੁਲਸ ਨੇ ਦਿੱਤੀ ਹੈ। 

ਪੁਲਸ ਮੁਤਾਬਕ ਅਟਲ ਟਨਲ ਦੇ ਉੱਤਰੀ ਪੋਰਟਲ ਤੋਂ ਲੈ ਕੇ ਲੇਹ ਤੱਕ ਹਾਈਵੇਅ ਨੂੰ ਬਹਾਲ ਕਰ ਦਿੱਤਾ ਗਿਆ ਹੈ ਅਤੇ ਵਾਹਨਾਂ ਦੀ ਆਵਾਜਾਈ ਕੀਤੀ ਜਾ ਸਕਦੀ ਹੈ। ਓਧਰ ਮੌਸਮ ਮਹਿਕਮੇ ਨੇ ਹਿਮਾਚਲ ਪ੍ਰਦੇਸ਼ 'ਚ 10 ਨਵੰਬਰ ਤੱਕ ਮੌਸਮ ਸਾਫ਼ ਰਹਿਣ ਦਾ ਅਨੁਮਾਨ ਲਾਇਆ ਹੈ। ਬੁੱਧਵਾਰ ਨੂੰ ਵੀ ਸ਼ਿਮਲਾ ਸਮੇਤ ਪ੍ਰਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿਚ ਮੌਸਮ ਸਾਫ਼ ਰਿਹਾ। ਉੱਚ ਪਰਬਤੀ ਖੇਤਰਾਂ ਵਿਚ ਘੱਟ ਤੋਂ ਘੱਟ ਤਾਪਮਾਨ ਹੋਣ ਕਾਰਨ ਸਵੇਰੇ ਅਤੇ ਸ਼ਾਮ ਦੇ ਸਮੇਂ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਕੇਲੋਂਗ ਦਾ ਤਾਪਮਾਨ -3.6 ਡਿਗਰੀ ਦਰਜ ਹੋਇਆ ਹੈ। ਇਸ ਤੋਂ ਇਲਾਵਾ ਸ਼ਿਮਲਾ 'ਚ ਘੱਟ ਤੋਂ ਘੱਟ ਤਾਪਮਾਨ 10.6 ਡਿਗਰੀ ਹੈ। ਇਸ ਤੋਂ ਇਲਾਵਾ ਸੂਬੇ ਦੇ ਤਮਾਮ ਇਲਾਕਿਆਂ 'ਚ ਧੁੱਪ ਨਿਕਲੀ।


author

Tanu

Content Editor

Related News