ਹਿਮਾਚਲ ਦੇ ਪਹਿਲੇ ਟਿਊਲਿਪ ਗਾਰਡਨ ''ਚ ਖਿੜੇ ''ਟਿਊਲਿਪਸ'', ਸੈਲਾਨੀਆਂ ਲਈ ਬਣੇ ਖਿੱਚ ਦਾ ਕੇਂਦਰ

Monday, Mar 13, 2023 - 01:14 PM (IST)

ਹਿਮਾਚਲ ਦੇ ਪਹਿਲੇ ਟਿਊਲਿਪ ਗਾਰਡਨ ''ਚ ਖਿੜੇ ''ਟਿਊਲਿਪਸ'', ਸੈਲਾਨੀਆਂ ਲਈ ਬਣੇ ਖਿੱਚ ਦਾ ਕੇਂਦਰ

ਪਾਲਮਪੁਰ- ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿਚ ਪਹਿਲੇ ਟਿਊਲਿਪ ਗਾਰਡਨ 'ਚ ਫੁੱਲ ਖਿੜੇ ਹਨ, ਜਿਸ ਕਾਰਨ ਸੈਲਾਨੀਆਂ ਦੇ ਚਿਹਰਿਆਂ 'ਤੇ ਮੁਸਕਾਨ ਆਈ ਹੈ। ਗਾਰਡਨ ਵਿਚ ਟਿਊਲਿਪਸ ਖਿੜਨ ਨਾਲ ਰਿਕਾਰਡਤੋੜ ਗਿਣਤੀ 'ਚ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ। ਇਹ ਟਿਊਲਿਪ ਗਾਰਡਨ ਵਿਗਿਆਨ ਅਤੇ ਉਦਯੋਗਿਕ ਖੋਜ ਪ੍ਰੀਸ਼ਦ (CSIR)- ਇੰਸਟੀਚਿਊਟ ਆਫ ਹਿਮਾਲੀਅਨ ਬਾਇਓਰੀਸੋਰਸ ਟੈਕਨਾਲੋਜੀ (IHBT), ਪਾਲਮਪੁਰ ਵਿਖੇ ਹੈ। 

ਇਹ ਵੀ ਪੜ੍ਹੋ-  ਹਿਮਾਚਲ 'ਚ ਐਂਟਰੀ ਹੋਵੇਗੀ ਮਹਿੰਗੀ, ਘੁੰਮਣ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ

PunjabKesari

ਉਦਘਾਟਨ ਦੇ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿਚ 40,000 ਤੋਂ ਵੱਧ ਲੋਕ ਪਹਿਲਾਂ ਹੀ ਗਾਰਡਨ ਦਾ ਦੌਰਾ ਕਰ ਚੁੱਕੇ ਹਨ। ਗਾਰਡਨ 25 ਫਰਵਰੀ, 2023 ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ। ਇਹ ਤੇਜ਼ੀ ਨਾਲ ਪ੍ਰਸਿੱਧ ਸੈਰ ਸਪਾਟਾ ਸਥਾਨ ਬਣ ਰਿਹਾ ਹੈ, ਇੱਥੋਂ ਤੱਕ ਕਿ ਗੁਆਂਢੀ ਸੂਬੇ ਪੰਜਾਬ ਦੇ ਲੋਕਾਂ ਨੂੰ ਵੀ ਆਕਰਸ਼ਿਤ ਕਰ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ਤੋਂ ਕਿਸਾਨਾਂ ਦਾ ਦਿੱਲੀ ਕੂਚ, ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਜੰਤਰ-ਮੰਤਰ 'ਤੇ ਧਰਨਾ ਪ੍ਰਦਰਸ਼ਨ

ਟਿਊਲਿਪ ਗਾਰਡਨ ਨੂੰ ਆਮ ਲੋਕਾਂ ਲਈ ਖੋਲ੍ਹਣ ਤੋਂ ਪਹਿਲਾਂ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਿੱਖਿਆ ਮੰਤਰੀ ਰੋਹਿਤ ਠਾਕੁਰ ਅਤੇ ਹੋਰ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ CSIR-IHBT ਦਾ ਦੌਰਾ ਕੀਤਾ ਅਤੇ ਟਿਊਲਿਪ ਗਾਰਡਨ ਦਾ ਨਿਰੀਖਣ ਕੀਤਾ। ਮੁੱਖ ਮੰਤਰੀ ਇਸ ਗਾਰਡਨ ਤੋਂ ਪ੍ਰਭਾਵਿਤ ਹੋਏ। ਸੁੱਖੂ ਨੇ ਡਿਪਟੀ ਕਮਿਸ਼ਨਰ ਕਾਂਗੜਾ ਡਾ. ਨਵੀਨ ਜਿੰਦਲ ਨੂੰ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਵੱਡੇ ਪੱਧਰ 'ਤੇ ਅਜਿਹੇ ਬਗੀਚਿਆਂ ਦੀ ਸਥਾਪਨਾ ਲਈ ਖੇਤਰ 'ਚ ਹੋਰ ਢੁਕਵੀਆਂ ਥਾਵਾਂ ਦੀ ਖੋਜ ਕਰਨ ਲਈ ਕਿਹਾ।

PunjabKesari

ਇਹ ਵੀ ਪੜ੍ਹੋ-  'Oxford' 'ਚ ਪੜ੍ਹੀ ਕੁੜੀ ਨੇ ਸੰਭਾਲੀ ਸਿੱਖਿਆ ਮੰਤਰੀ ਦੀ ਕਮਾਨ, ਦਿੱਲੀ ਦੀ ਸਿਆਸੀ ਸ਼ਤਰੰਜ 'ਚ ਮਜ਼ਬੂਤ ਥੰਮ੍ਹ ਹੈ ਆਤਿਸ਼ੀ

ਟਿਊਲਿਪਸ ਆਮ ਤੌਰ 'ਤੇ ਬਗੀਚੇ ਲਈ ਸ਼ਾਨਦਾਰ ਫੁੱਲ ਹਨ ਅਤੇ ਫੁੱਲਦਾਨ ਦੀ ਸਜਾਵਟ ਲਈ 'ਕੱਟ ਫਲਾਵਰ' ਹੁੰਦੇ ਹਨ। 5 ਦਹਾਕਿਆਂ ਤੋਂ ਵੱਧ ਸਮੇਂ ਤੋਂ ਟਿਊਲਿਪ ਨੇ ਦੁਨੀਆ ਦੇ ਚੋਟੀ ਦੇ 10 ਸਭ ਤੋਂ ਵਧੀਆ 'ਕੱਟ ਫਲਾਵਰਾਂ' ਵਿਚੋਂ ਇਕ ਪ੍ਰਮੁੱਖ ਸਥਾਨ ਰੱਖਿਆ ਹੈ। ਵੱਖ-ਵੱਖ ਰੰਗਾਂ ਅਤੇ ਆਕਾਰਾਂ ਵਿਚ ਆਪਣੇ ਸ਼ਾਨਦਾਰ ਫੁੱਲਾਂ ਕਾਰਨ ਕੌਮਾਂਤਰੀ ਬਾਜ਼ਾਰ 'ਚ ਟਿਊਲਿਪ ਦੇ ਫੁੱਲਾਂ ਦੀ ਬਹੁਤ ਜ਼ਿਆਦਾ ਮੰਗ ਹੈ। 


author

Tanu

Content Editor

Related News