ਹਿਮਾਚਲ ਚੋਣ ਨਤੀਜੇ: ਕਾਂਗਰਸ ਨੇ ਬਣਾਈ ਲੀਡ, CM ਜੈਰਾਮ ਠਾਕੁਰ ਚੱਲ ਰਹੇ ਅੱਗੇ

12/08/2022 11:53:13 AM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀਆਂ 68 ਮੈਂਬਰੀ ਵਿਧਾਨ ਸਭਾ ਚੋਣਾਂ ਦੀ ਅੱਜ ਯਾਨੀ ਕਿ ਵੀਰਵਾਰ ਵੋਟਾਂ ਦੀ ਗਿਣਤੀ ਜਾਰੀ ਹੈ। ਸੱਤਾਧਾਰੀ ਭਾਜਪਾ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਪੋਸਟਲ ਬੈਲਟ ਦੀ ਗਿਣਤੀ ਹੋ ਚੁੱਕੀ ਹੈ। ਈ. ਵੀ. ਐੱਮ. ’ਚ ਦਰਜ ਵੋਟਾਂ ਦੀ ਗਿਣਤੀ ਜਿਵੇਂ ਹੀ ਅੱਗੇ ਵਧ ਰਹੀ ਹੈ ਤਾਂ ਕਦੇ ਭਾਜਪਾ ਕਦੇ ਕਾਂਗਰਸ ਲੀਡ ਬਣਾਉਂਦੇ ਹੋਏ ਨਜ਼ਰ ਆ ਰਹੀ ਹੈ। ਫ਼ਿਲਹਾਲ ਰੁਝਾਨਾਂ ’ਚ ਕਾਂਗਰਸ 35 ਸੀਟਾਂ, ਭਾਜਪਾ 30 ਸੀਟਾਂ ਨਾਲ ਅੱਗੇ ਚੱਲ ਰਹੀ ਹੈ। 3 ਸੀਟਾਂ ਨਾਲ ਆਜ਼ਾਦ ਉਮੀਦਵਾਰਾਂ ਦੀ ਝੋਲੀ ’ਚ ਪਈਆਂ ਹਨ। 

ਇਹ ਵੀ ਪੜ੍ਹੋ- ਹਿਮਾਚਲ ਚੋਣ ਨਤੀਜੇ: ਭਾਜਪਾ ਅਤੇ ਕਾਂਗਰਸ ’ਚ ਮੁਕਾਬਲਾ ਸਖ਼ਤ, AAP ਨੇ ਨਹੀਂ ਖੋਲ੍ਹਿਆ ਖਾਤਾ

ਰੁਝਾਨਾਂ ’ਤੇ ਗੌਰ ਕਰੀਏ ਤਾਂ ਸੂਬੇ ’ਚ ਭਾਜਪਾ ਦਾ ਰਿਵਾਜ ਬਦਲਣ ਦਾ ਨਹੀਂ ਸਗੋਂ ਕਾਂਗਰਸ ਦਾ ਰਾਜ ਬਦਲਣ ਦਾ ਨਾਅਰਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ। ਸਾਰੀਆਂ ਸੀਟਾਂ ’ਤੇ ਚੋਣ ਲੜ ਰਹੀ ਆਮ ਆਦਮੀ ਪਾਰਟੀ ਨੂੰ ਵੋਟਰਾਂ ਨੇ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਸਿਰਾਜ ਤੋਂ ਅਤੇ ਜੁੱਬਲ ਕੋਟਖਾਈ ਤੋਂ ਭਾਜਪਾ ਦੇ ਚੇਤਨ ਬਰਾਗਟਾ ਅੱਗੇ ਚੱਲ ਰਹੇ ਹਨ। ਕਾਂਗਰਸ ਵਿਧਾਇਕ ਦਲ ਅਤੇ ਵਿਰੋਧੀ ਧਿਰ ਦੇ ਨੇਤਾ ਅਗਨੀਹੋਤਰੀ ਹਰੋਲੀ, ਜਵਾਲਾਮੁਖੀ ਤੋਂ ਸੰਜੇ ਰਤਨ ਅਤੇ ਗਗਰੇਟ ਤੋਂ ਚੈਤਨਯ ਸ਼ਰਮਾ ਅੱਗੇ ਰਹੇ ਹਨ। ਹੁਣ ਤੱਕ ਰੁਝਾਨਾਂ ’ਚ ਸਰਕਾਰ ਦੇ 4 ਮੰਤਰੀ ਵੀ ਪਿੱਛੇ ਚੱਲ ਰਹੇ ਹਨ। 

ਇਹ ਵੀ ਪੜ੍ਹੋ- MCD ਚੋਣ ਨਤੀਜੇ: ਚੱਲਿਆ ‘ਆਪ’ ਦਾ ਝਾੜੂ, ਢਾਹਿਆ BJP ਦਾ 15 ਸਾਲ ਦਾ ‘ਕਿਲ੍ਹਾ’

ਸੂਬੇ ਦੀ 68 ਮੈਂਬਰੀ ਵਿਧਾਨ ਸਭਾ ਲਈ ਬੀਤੀ 12 ਨਵੰਬਰ ਨੂੰ ਚੋਣਾਂ ਹੋਈਆਂ, ਜਿਸ ’ਚ 412 ਉਮੀਦਵਾਰਾਂ ਦੀ ਸਿਆਸੀ ਕਿਸਮਤ ਈ. ਵੀ. ਐੱਮ. ’ਚ ਬੰਦ ਹੋ ਗਈ ਸੀ। ਚੁਣਾਵੀ ਦੰਗਲ ’ਚ ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ, ਮਾਕਸਵਾਦੀ ਕਮਿਊਨਿਸਟ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਕਈ ਆਜ਼ਾਦ ਉਮੀਦਵਾਰ ਉਤਰੇ ਸਨ। ਇਸ ਵਾਰ ਵਿਧਾਨ ਸਭਾ ਚੋਣਾਂ ’ਚ 76.6 ਫ਼ੀਸਦੀ ਵੋਟਾਂ ਪਈਆਂ।


Tanu

Content Editor

Related News