ਹਿਮਾਚਲ ''ਚ ਇਕ ਹੋਰ ਭਾਜਪਾ ਨੇਤਾ ਨੂੰ ਕੋਰੋਨਾ, ਜਾਣੋ ਸੂਬੇ ਦਾ ਹਾਲ
Saturday, Aug 08, 2020 - 09:53 PM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ 'ਚ ਸ਼ਨੀਵਾਰ ਨੂੰ 92 ਹੋਰ ਲੋਕਾਂ 'ਚ ਕੋਰੋਨਾ ਵਾਇਰਸ ਸੰਕਰਮਣ ਦੀ ਪੁਸ਼ਟੀ ਹੋਈ, ਜਿਸ ਨਾਲ ਸੂਬੇ 'ਚ ਕੁੱਲ ਮਰੀਜ਼ਾਂ ਦੀ ਗਿਣਤੀ 3,243 ਹੋ ਗਈ।
ਇਸ ਵਿਚਕਾਰ ਭਾਜਪਾ ਦੇ ਸੂਬਾ ਬੁਲਾਰੇ ਬਲਦੇਵ ਤੋਮਰ ਵੀ ਕੋਵਿਡ-19 ਨਾਲ ਸੰਕ੍ਰਮਿਤ ਪਾਏ ਗਏ ਹਨ। ਉਹ ਵੀਰਵਾਰ ਨੂੰ ਸੰਕ੍ਰਮਿਤ ਹੋਏ ਬਿਜਲੀ ਮੰਤਰੀ ਸੁਖਰਾਮ ਚੌਧਰੀ ਦੇ ਸੰਪਰਕ 'ਚ ਆਏ ਸਨ। ਚੌਧਰੀ ਦੀ ਪਤਨੀ ਤੇ ਕੁਝ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਸੰਕ੍ਰਮਿਤ ਪਾਏ ਗਏ ਹਨ।
ਉੱਥੇ ਹੀ, ਵਧੀਕ ਮੁੱਖ ਸਕੱਤਰ (ਸਿਹਤ) ਆਰ. ਡੀ. ਧੀਮਾਨ ਨੇ ਕਿਹਾ ਕਿ ਸੰਕਰਮਣ ਦੇ ਨਵੇਂ ਮਾਮਲਿਆਂ 'ਚੋਂ ਚੰਬਾ ਤੋਂ 43, ਸਿਰਮੌਰ ਤੋਂ 24, ਕਾਂਗੜਾ ਅਤੇ ਹਮੀਰਪੁਰ ਤੋਂ 8-8, ਕੁਲੂ ਅਤੇ ਮੰਡੀ ਤੋਂ 4-4 ਅਤੇ ਸ਼ਿਮਾਲ ਤੋਂ ਇਕ ਮਰੀਜ਼ ਹੈ। ਉਨ੍ਹਾਂ ਕਿਹਾ ਕਿ ਇਸ ਵਿਚਕਾਰ ਸੂਬੇ 'ਚ ਕੁੱਲ 61 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਅਧਿਕਾਰੀ ਨੇ ਕਿਹਾ ਕਿ ਸੂਬੇ 'ਚ ਹੁਣ ਤੱਕ ਕੋਵਿਡ-19 ਦੇ 2,015 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 26 ਮਰੀਜ਼ ਸੂਬੇ ਤੋਂ ਬਾਹਰ ਚਲੇ ਗਏ ਹਨ।