CM ਸੁੱਖੂ ਨੇ ਆਪਣੀ ਰਿਹਾਇਸ਼ ''ਤੇ ਕੀਤੀ ਗੋਵਰਧਨ ਪੂਜਾ, ਸ਼ਾਂਤੀ ਲਈ ਕੀਤੀ ਪ੍ਰਾਰਥਨਾ

Saturday, Nov 02, 2024 - 04:19 PM (IST)

CM ਸੁੱਖੂ ਨੇ ਆਪਣੀ ਰਿਹਾਇਸ਼ ''ਤੇ ਕੀਤੀ ਗੋਵਰਧਨ ਪੂਜਾ, ਸ਼ਾਂਤੀ ਲਈ ਕੀਤੀ ਪ੍ਰਾਰਥਨਾ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ਨੀਵਾਰ ਨੂੰ ਗੋਵਰਧਨ ਪੂਜਾ 'ਤੇ ਸੂਬੇ ਦੇ ਲੋਕਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ। ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਇਸ ਪਵਿੱਤਰ ਤਿਉਹਾਰ ਦੀਆਂ ਮੂਲ ਭਾਵਨਾਵਾਂ ਨੂੰ ਗ੍ਰਹਿਣ ਕਰਦੇ ਹੋਏ ਸਾਡੀ ਸਰਕਾਰ ਦੇਵਭੂਮੀ ਹਿਮਾਚਲ ਵਿਚ ਕੁਦਰਤ ਦੀ ਸੰਭਾਲ ਅਤੇ ਸਵੈ-ਨਿਰਭਰਤਾ ਦੇ ਉਦੇਸ਼ਾਂ ਨੂੰ ਸਾਕਾਰ ਕਰਨ ਵੱਲ ਲਗਾਤਾਰ ਵਧ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਤੁਹਾਡੇ ਸਾਰਿਆਂ ਦੇ ਜੀਵਨ ਵਿਚ ਖੁਸ਼ੀਆਂ, ਸ਼ਾਂਤੀ, ਚੰਗੀ ਸਿਹਤ ਅਤੇ ਖੁਸ਼ਹਾਲੀ ਦੀਆਂ ਅਸੀਸਾਂ ਦੇਵੇ, ਇਹ ਮੇਰੀ ਕਾਮਨਾ ਹੈ। ਮੁੱਖ ਮੰਤਰੀ ਨੇ ਆਪਣੇ ਪਰਿਵਾਰ ਨਾਲ ਓਕ ਓਵਰ ਵਿਖੇ ਗੋਵਰਧਨ ਪੂਜਾ ਕੀਤੀ। ਇਸ ਪੂਜਾ ਰਾਹੀਂ ਉਨ੍ਹਾਂ ਨੇ ਸੂਬੇ ਦੇ ਲੋਕਾਂ ਦੇ ਜੀਵਨ ਵਿਚ ਖੁਸ਼ਹਾਲੀ, ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀ ਪ੍ਰਾਰਥਨਾ ਕੀਤੀ।
 


author

Tanu

Content Editor

Related News