ਹਿਮਾਚਲ ਦੇ CM ਸੁੱਖੂ ਦੇ ਗੰਭੀਰ ਦੋਸ਼: 'ਸਾਡੇ ਵਿਧਾਇਕਾਂ ਨੂੰ ਹਰਿਆਣਾ ਪੁਲਸ ਨੇ ਕੀਤਾ ਅਗਵਾ'
Tuesday, Feb 27, 2024 - 08:19 PM (IST)
ਨੈਸ਼ਨਲ ਡੈਸਕ- ਹਿਮਾਚਲ ਦੇ ਮੁੱਖ ਮੰਤਰੀ ਸੁੱਖਵਿੰਦਰ ਸਿੰਘ ਸੁੱਖੂ ਨੇ ਹਰਿਆਣਾ ਪੁਲਸ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪੁਲਸ ਨੇ ਕਾਂਗਰਸ ਦੇ ਕਈ ਵਿਧਾਇਕਾਂ ਨੂੰ ਅਗਵਾ ਕਰ ਲਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਪੁਲਸ ਅਤੇ ਸੀ.ਆਰ.ਪੀ.ਏ. ਦੀ ਟੀਮ ਨੇ ਕਾਂਗਰਸ ਦੇ 5-6 ਵਿਧਾਇਕਾਂ ਨੂੰ ਅਗਵਾ ਕਰ ਕੇ ਪੰਚਕੂਲਾ ਭੇਜ ਦਿੱਤਾ ਹੈ।
ਹਿਮਾਚਲ ਤੋਂ ਰਾਜ ਸਭਾ ਸੀਟ ਲਈ ਹੋਈ ਵੋਟਿੰਗ ਵਿੱਚ ਕਾਂਗਰਸੀ ਵਿਧਾਇਕਾਂ ਵੱਲੋਂ ਕਰਾਸ ਵੋਟਿੰਗ ਦੀਆਂ ਅਟਕਲਾਂ ਤੋਂ ਬਾਅਦ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਸਰਕਾਰ ਖ਼ਤਰੇ ਵਿੱਚ ਹੈ। ਹਿਮਾਚਲ ਵਿੱਚ 6 ਕਾਂਗਰਸੀ ਅਤੇ 3 ਆਜ਼ਾਦ ਵਿਧਾਇਕਾਂ ਵੱਲੋਂ ਭਾਜਪਾ ਦੇ ਹੱਕ ਵਿੱਚ ਕਰਾਸ ਵੋਟਿੰਗ ਕੀਤੇ ਜਾਣ ਦੀ ਚਰਚਾ ਹੈ। ਸੀ.ਐੱਮ. ਸੁੱਖੂ ਨੇ ਪੁਸ਼ਟੀ ਕੀਤੀ ਕਿ ਭਾਜਪਾ 6 ਕਾਂਗਰਸੀ ਵਿਧਾਇਕਾਂ ਨੂੰ ਪੰਚਕੂਲਾ ਲੈ ਗਈ ਹੈ। ਉਨ੍ਹਾਂ ਭਾਜਪਾ 'ਤੇ ਗੁੰਡਾਗਰਦੀ ਕਰਨ ਦਾ ਦੋਸ਼ ਲਾਇਆ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਨਤੀਜਾ ਕਾਂਗਰਸ ਦੇ ਹੱਕ ਵਿੱਚ ਹੋਵੇਗਾ।
ਇਹ ਵੀ ਪੜ੍ਹੋ- UK ਦਾ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਲਏ ਪੈਸੇ, ਰਿਫਿਊਜ਼ਲ ਦਾ ਕਹਿ ਕੇ ਟ੍ਰੈਵਲ ਏਜੰਟ ਖ਼ੁਦ ਪਹੁੰਚੀ ਵਿਦੇਸ਼
ਵਿਧਾਨ ਸਭਾ ਸੀਟ ਲਈ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਾਫ਼ੀ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ ਕਿ ਵਿਧਾਇਕ ਸੁਦਰਸ਼ਨ ਬਬਲੂ ਨੂੰ ਵੋਟ ਲਈ ਹੁਸ਼ਿਆਰਪੁਰ ਤੋਂ ਮੁੱਖ ਮੰਤਰੀ ਦੇ ਹੈਲੀਕਾਪਟਰ 'ਚ ਲਿਆਂਦਾ ਗਿਆ ਤੇ ਮੁੱਖ ਮੰਤਰੀ ਦੀ ਕਾਰ 'ਚ ਬਿਠਾ ਕੇ ਪੋਲਿੰਗ ਬੂਥ ਤੱਕ ਪਹੁੰਚਾਇਆ ਗਿਆ। ਇਹ ਆਚਾਰ ਸੰਹਿਤਾ ਦਾ ਉਲੰਘਣ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e