ਹਿਮਾਚਲ ਚੋਣਾਂ: ਸੋਲਨ ’ਚ ਸਹੁਰਾ ਅਤੇ ਜਵਾਈ ਵਿਚਾਲੇ ਮੁੜ ਦਿਲਚਸਪ ਮੁਕਾਬਲਾ
Saturday, Nov 12, 2022 - 01:09 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਸੋਲਨ ਵਿਧਾਨ ਸਭਾ ਖੇਤਰ ਵਿਚ ਇਕ ਵਾਰ ਫਿਰ ਸਹੁਰਾ ਅਤੇ ਜਵਾਈ ਵਿਚਾਲੇ ਟੱਕਰ ਹੋਣ ਜਾ ਰਹੀ ਹੈ, ਜਿਸ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਭਾਜਪਾ ਪਾਰਟੀ ਅਤੇ ਕਾਂਗਰਸ ਦੇ ਦੋਹਾਂ ਉਮੀਦਵਾਰਾਂ ’ਚ ਪਿਛਲੀਆਂ ਚੋਣਾਂ ’ਚ ਵੀ ਜਿੱਤ ਦਾ ਅੰਤਰ ਘੱਟ ਰਿਹਾ ਸੀ। ਇੱਥੋਂ ਕਾਂਗਰਸ ਨੇ ਕਰਨਲ ਧਨੀਰਾਮ ਸ਼ਾਂਡਿਲ ਅਤੇ ਭਾਜਪਾ ਨੇ ਉਨ੍ਹਾਂ ਦੇ ਜਵਾਈ ਰਾਜੇਸ਼ ਕਸ਼ਯਪ ਨੂੰ ਉਮੀਦਵਾਰ ਬਣਾਇਆ ਹੈ। ਸਾਲ 2017 ’ਚ ਦੋਹਾਂ ਵਿਚਾਲੇ ਦਿਲਚਸਪ ਮੁਕਾਬਲਾ ਸੀ। ਕਰਨਲ ਸ਼ਾਂਡਿਲ ਨੂੰ 26,200 ਅਤੇ ਡਾ. ਰਾਜੇਸ਼ ਕਸ਼ਯਪ ਨੂੰ 25,229 ਵੋਟਾਂ ਮਿਲੀਆਂ ਸਨ। ਸ਼ਾਂਡਿਲ ਨੇ ਇਹ ਚੋਣ 671 ਵੋਟਾਂ ਨਾਲ ਜਿੱਤੀ ਸੀ।
ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ 'ਚ 68 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਸ਼ੁਰੂ, 412 ਉਮੀਦਵਾਰਾਂ ਦੀ ਕਿਸਮਤ ਹੋਵੇਗੀ ਤੈਅ
ਡਾ. ਕਸ਼ਯਪ ਪ੍ਰੋਫ਼ੈਸਰ ਦੀ ਨੌਕਰੀ ਛੱਡ ਉਤਰੇ ਚੋਣ ਮੈਦਾਨ ’ਚ
ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਹਾਟ ਸੀਟ ’ਚ ਸੋਨਲ ਸ਼ਾਮਲ ਹੈ। ਸਾਲ 2017 ’ਚ ਸ਼ਿਮਲਾ ਸਥਿਤ ਇੰਦਰਾ ਗਾਂਧੀ ਮੈਡੀਕਲ ਕਾਲਜ ਤੋਂ ਪ੍ਰੋਫ਼ੈਸਰ ਦੀ ਨੌਕਰੀ ਛੱਡ ਕੇ ਡਾ. ਕਸ਼ਯਪ ਨੇ ਪਹਿਲੀ ਵਾਰ ਚੋਣ ਲੜੀ ਸੀ ਅਤੇ ਸੋਨਲ ’ਚ ਇਨ੍ਹਾਂ ਨੂੰ ਕੋਈ ਜ਼ਿਆਦਾ ਨਹੀਂ ਵੀ ਜਾਣਦਾ ਸੀ। ਇਸ ਤੋਂ ਬਾਅਦ 5 ਸਾਲ ਤੱਕ ਕਸ਼ਯਪ ਇਸ ਵਿਧਾਨ ਸਭਾ ਖੇਤਰ ਦੇ ਲੋਕਾਂ ਨਾਲ ਜੁੜੇ ਰਹੇ ਹਨ ਅਤੇ ਪੇਂਡੂ ਖੇਤਰਾਂ ਵਿਚ ਭਾਜਪਾ ਦੀ ਸਰਕਾਰ ਜ਼ਰੀਏ ਵਿਕਾਸ ਕੰਮ ਵੀ ਕਰਵਾਏ।
ਧਨੀਰਾਮ ਸ਼ਾਂਡਿਲ ਕੱਦਾਵਰ ਨੇਤਾ
ਕਰਨਲ ਸ਼ਾਂਡਿਲ ਕੱਦਾਵਰ ਨੇਤਾ ਹਨ ਅਤੇ ਉਨ੍ਹਾਂ ਦੀ ਇਹ ਤੀਜੀ ਵਿਧਾਨ ਸਭਾ ਚੋਣ ਹੈ। ਵੀਰਭੱਦਰ ਸਿੰਘ ਦੀ ਸਰਕਾਰ ’ਚ ਉਨ੍ਹਾਂ ਨੇ ਕਾਫੀ ਵਿਕਾਸ ਕਰਵਾਇਆ, ਜਿਸ ਦੀ ਵਜ੍ਹਾ ਤੋਂ ਉਹ 2017 ’ਚ ਚੋਣ ਜਿੱਤੇ ਸਨ। 5 ਸਾਲ ਵਿਚ ਵੀ ਸ਼ਾਡਿਲ ਨੇ ਵਿਧਾਇਕ ਫੰਡ ਤੋਂ ਵਿਕਾਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ- ਟੀਚਰ ਨੇ ਬੱਚਿਆਂ ਨੂੰ ਜ਼ਬਰਦਸਤੀ ਖੁਆਇਆ ਕਿਰਲੀ ਵਾਲਾ ਖਾਣਾ, ਕਿਹਾ- ਖਾਓ ਇਹ ਬੈਂਗਣ ਹੈ
ਦੋਹਾਂ ਨੇਤਾਵਾਂ ਦੀ ਬਿਹਤਰ ਪਕੜ
ਖ਼ਾਸ ਗੱਲ ਹੈ ਕਿ ਦੋਵੇਂ ਨੇਤਾ ਸਹੁਰਾ ਅਤੇ ਜਵਾਈ ਹਨ। ਇਸ ਲਈ ਦੋਹਾਂ ਦੀ ਰਿਸ਼ਤੇਦਾਰੀ ਵੀ ਸੋਲਨ ਵਿਚ ਹੀ ਹੈ। ਡਾ. ਰਾਜੇਸ਼ ਦਾ ਕੰਡਾਘਾਟ, ਚਾਯਲ, ਝਾਝਾ ਅਤੇ ਡੁਮੈਹਰ ਖੇਤਰ ’ਚ ਵੱਧ ਦਬਦਬਾ ਮੰਨਿਆ ਜਾ ਰਿਹਾ ਹੈ। ਜਦਕਿ ਕਰਨਲ ਧਨੀਰਾਮ ਸ਼ਾਂਡਿਲ ਦਾ ਓਛਾਘਾਟ, ਨੌਣੀ, ਸ਼ਮਰੋਡ ਅਤੇ ਸ਼ਾਮਤੀ ਪੰਚਾਇਤ ’ਚ ਚੰਗਾ ਵੋਟ ਬੈਂਕ ਹੈ। ਪੇਂਡੂ ਖੇਤਰਾਂ ਵਿਚ ਦੋਹਾਂ ਨੇਤਾਵਾਂ ਦੀ ਚੰਗੀ ਪਕੜ ਹੈ। ਸ਼ਹਿਰੀ ਖੇਤਰਾਂ ’ਚ ਸਥਿਤੀ ਅਜਿਹੀ ਹੀ ਹੈ। ਇਨ੍ਹਾਂ ਸਹੁਰੇ ਅਤੇ ਜਵਾਈ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਅੰਜੂ ਰਾਠੌੜ, ਆਜ਼ਾਦ ਉਮੀਦਵਾਰ ਅਮਰਦਾਸ, ਬਹੁਜਨ ਸਮਾਜ ਪਾਰਟੀ ਤੋਂ ਰਾਜੇਂਦਰ ਚੋਣ ਲੜ ਰਹੇ ਹਨ।