ਹਿਮਾਚਲ ਵਿਧਾਨ ਸਭਾ ਦੇ ਗੇਟ ’ਤੇ ਖਾਲਿਸਤਾਨੀ ਝੰਡੇ ਮਾਮਲੇ ਨੂੰ ਲੈ ਕੇ ਸਿਸੋਦੀਆ ਨੇ ਟਵੀਟ ਕਰ BJP ਨੂੰ ਘੇਰਿਆ

Sunday, May 08, 2022 - 01:18 PM (IST)

ਹਿਮਾਚਲ ਵਿਧਾਨ ਸਭਾ ਦੇ ਗੇਟ ’ਤੇ ਖਾਲਿਸਤਾਨੀ ਝੰਡੇ ਮਾਮਲੇ ਨੂੰ ਲੈ ਕੇ ਸਿਸੋਦੀਆ ਨੇ ਟਵੀਟ ਕਰ BJP ਨੂੰ ਘੇਰਿਆ

ਨਵੀਂ ਦਿੱਲੀ- ਅੱਜ ਯਾਨੀ ਕਿ ਐਤਵਾਰ ਸਵੇਰੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੇਨ ਗੇਟ ’ਤੇ ਖਾਲਿਸਤਾਨੀ ਝੰਡੇ ਲੱਗੇ ਹੋਏ ਮਿਲੇ, ਜਿਸ ਨੂੰ ਲੈ ਕੇ ਸਿਆਸੀ ਹਲ-ਚਲ ਵਧ ਗਈ ਹੈ। ਵਿਧਾਨ ਸਭਾ ਦੇ ਗੇਟ ’ਤੇ ਖਾਲਿਸਤਾਨੀ ਝੰਡੇ ਲਾਏ ਜਾਣ ਤੋਂ ਬਾਅਦ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ’ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। 

ਇਹ ਵੀ ਪੜ੍ਹੋ- ਹਿਮਾਚਲ ਵਿਧਾਨ ਸਭਾ ਦੇ ਮੇਨ ਗੇਟ ’ਤੇ ਲੱਗੇ ਮਿਲੇ ਖਾਲਿਸਤਾਨੀ ਝੰਡੇ, ਕੰਧਾਂ ’ਤੇ ਵੀ ਲਿਖਿਆ ‘ਖਾਲਿਸਤਾਨ’

PunjabKesari

ਸਿਸੋਦੀਆ ਨੇ ਆਪਣੇ ਟਵਿੱਟਰ ਹੈਂਡਲ ’ਤੇ ਟਵੀਟ ਕੀਤਾ, ‘‘ਪੂਰੀ ਭਾਜਪਾ ਇਕ ਗੁੰਡੇ ਨੂੰ ਬਚਾਉਣ ’ਚ ਲੱਗੀ ਹੈ ਅਤੇ ਓਧਰ ਖਾਲਿਸਤਾਨੀ ਵਿਧਾਨ ਸਭਾ ’ਤੇ ਝੰਡੇ ਲਾ ਕੇ ਚੱਲੇ ਗਏ। ਜੋ ਸਰਕਾਰ ਵਿਧਾਨ ਸਭਾ ਨਾ ਬਚਾ ਸਕੇ, ਉਹ ਜਨਤਾ ਨੂੰ ਕਿਵੇਂ ਬਚਾਏਗੀ। ਇਹ ਹਿਮਾਚਲ ਦੀ ਆਬਰੂ ਦਾ ਮਾਮਲਾ ਹੈ, ਦੇਸ਼ ਦੀ ਸੁਰੱਖਿਆ ਦਾ ਮਾਮਲਾ ਹੈ। ਭਾਜਪਾ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਹਾਲਾਂਕਿ ਸਿਸੋਦੀਆ ਨੇ ਆਪਣੇ ਟਵੀਟ ’ਚ ‘ਗੁੰਡਾ’ ਸ਼ਬਦ ਕਿਸ ਲਈ ਵਰਤਿਆ ਹੈ, ਇਹ ਸਪੱਸ਼ਟ ਨਹੀਂ ਹੈ।

ਇਹ ਵੀ ਪੜ੍ਹੋ- ਹਰਿਆਣਾ: ਕਰਨਾਲ ’ਚ ਪੁਲਸ ਨੇ 4 ਅੱਤਵਾਦੀ ਫੜੇ, ਕਾਰ ’ਚੋਂ ਵੱਡੀ ਮਾਤਰਾ ’ਚ ਅਸਲਾ ਬਰਾਮਦ

PunjabKesari

ਖਾਲਿਸਤਾਨੀ ਝੰਡੇ ਮਾਮਲੇ ’ਤੇ ਕੀ ਬੋਲੇ ਮੁੱਖ ਮੰਤਰੀ ਠਾਕੁਰ-
ਵਿਧਾਨ ਸਭਾ ਕੰਪਲੈਕਸ ਦੇ ਗੇਟ ’ਤੇ ਖਾਲਿਸਤਾਨੀ ਝੰਡੇ ਲਾਉਣ ਦੇ ਮਾਮਲੇ ਨੂੰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਾਇਰਤਾਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਮੈਂ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਾ ਹਾਂ। ਇਸ ਵਿਧਾਨ ਸਭਾ ’ਚ ਸਿਰਫ ਸਰਦ ਰੁੱਤ ਸੈਸ਼ਨ ਹੀ ਹੁੰਦਾ ਹੈ, ਇਸ ਲਈ ਇੱਥੇ ਵਧੇਰੇ ਸੁਰੱਖਿਆ ਦੀ ਜ਼ਰੂਰਤ ਉਸੇ ਦੌਰਾਨ ਹੀ ਪੈਦੀ ਹੈ। ਇਸ ਦਾ ਫਾਇਦਾ ਚੁੱਕ ਕੇ ਇਸ ਕਾਇਰਤਾਪੂਰਨ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇਸ ਘਟਨਾ ਦੇ ਦੋਸ਼ੀਆਂ ਨੂੰ ਹਿਮਾਚਲ ਪੁਲਸ ਛੇਤੀ ਫੜੇਗੀ। ਜੋ ਵੀ ਰਾਜਨੀਤਕ ਸੋਚ ਇਸ ਸਭ ਦੇ ਪਿੱਛੇ ਹਨ, ਉਸ ਨੂੰ ਹਿਮਾਚਲ ਦੀ ਜਨਤਾ ਮੁਆਫ਼ ਨਹੀਂ ਕਰੇਗੀ।  


author

Tanu

Content Editor

Related News