ਕਾਂਗਰਸ ਨੂੰ ਹਿਮਾਚਲ ਚੋਣਾਂ ’ਚ ਸਾਬਕਾ CM ਵੀਰਭੱਦਰ ਦੀ ਵਿਰਾਸਤ ਤੋਂ ਫਾਇਦੇ ਦੀ ਉਮੀਦ
Monday, Oct 24, 2022 - 05:02 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰ ਪਾਰਟੀਆਂ ਜ਼ੋਰ-ਅਜ਼ਮਾਇਸ਼ ਕਰ ਰਹੀ ਹੈ। ਇਸ ਵਾਰ ਦੀਆਂ ਚੋਣਾਂ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਹਨ। ਕਾਂਗਰਸ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਨੂੰ ਚੁੱਕ ਕੇ ਕਾਂਗਰਸ ਪਹਾੜੀ ਸੂਬੇ ’ਚ ਸੱਤਾ ’ਚ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸੂਬੇ ’ਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਉਸ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਵਿਰਾਸਤ ਤੋਂ ਲਾਭ ਵੀ ਮਿਲਣ ਦੀ ਉਮੀਦ ਹੈ। ਹਾਲਾਂਕਿ ਕਾਂਗਰਸ ਦਾ ਪ੍ਰਦਰਸ਼ਨ ਅੰਦਰੂਨੀ ਕਲੇਸ਼ ਅਤੇ ਹਾਲ ਹੀ ’ਚ ਕੁਝ ਪੁਰਾਣੇ ਨੇਤਾਵਾਂ ਦੇ ਪਾਰਟੀ ਛੱਡਣ ਦੀ ਵਜ੍ਹਾ ਤੋਂ ਪ੍ਰਭਾਵਿਤ ਹੋ ਸਕਦਾ ਹੈ। ਕਾਂਗਰਸ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪੁੱਤਰ ਵਿਕ੍ਰਮਾਦਿੱਤਿਆ ਅਤੇ ਸਾਬਕਾ ਮੰਤਰੀ ਬੀ. ਡੀ. ਬਾਲੀ ਦੇ ਪੁੱਤਰ ਰਘੁਬੀਰ ਸਮੇਤ ਕੁਝ ਯੁਵਾ ਨੇਤਾਵਾਂ ਨੂੰ ਚੁਣਾਵੀ ਮੈਦਾਨ ’ਚ ਉਤਾਰਿਆ ਹੈ ਪਰ 12 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਯੁਵਾ ਕਾਂਗਰਸ ਦੇ ਕੁਝ ਨੇਤਾਵਾਂ ਨੂੰ ਟਿਕਟ ਨਹੀਂ ਦਿੱਤੀ ਗਈ ਹੈ।
ਇਸ ਵਾਰ ਵੀਰਭੱਦਰ ਦੇ ਕਮੀ ਹੋਵੇਗੀ ਮਹਿਸੂਸ
ਇਸ ਤੋਂ ਇਲਾਵਾ ਵੀਰਭੱਦਰ ਸਿੰਘ ਵਰਗੇ ਵੱਡੇ ਨੇਤਾ ਦੀ ਕਮੀ ਕਾਂਗਰਸ ਨੂੰ ਇਸ ਵਾਰ ਮਹਿਸੂਸ ਹੋਵੇਗੀ। ਭਾਵੇਂ ਹੀ ਪਾਰਟੀ ਉਨ੍ਹਾਂ ਦੀ ਵਿਰਾਸਤ ’ਤੇ ਭਰੋਸਾ ਕਰ ਰਹੀ ਹੈ, ਕਿਉਂਕਿ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਚੋਣ ਪ੍ਰਚਾਰ ’ਚ ਸਰਗਰਮ ਭੂਮਿਕਾ ਨਿਭਾ ਰਹੀ ਹੈ। ਕਾਂਗਰਸ ਨੇ ਸੂਬੇ ’ਚ ਵੋਟਰਾਂ ਨੂੰ ਲੁਭਾਉਣ ਲਈ ਕਈ ਵਾਅਦੇ ਵੀ ਕੀਤੇ ਹਨ। ਇਨ੍ਹਾਂ ’ਚ ਸੱਤਾ ’ਚ ਆਉਣ ’ਤੇ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ, 300 ਯੂਨਿਟ ਮੁਫ਼ਤ ਬਿਜਲੀ, ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨੇ ਦੇਣ ਤੋਂ ਇਲਾਵਾ ਸਰਕਾਰੀ ਨੌਕਰੀਆਂ ਦਾ ਵਾਅਦਾ ਵੀ ਸ਼ਾਮਲ ਹੈ।