ਹਿਮਾਚਲ : ਤਬਲੀਗੀ ਜਮਾਤ ਤੇ ਉਨ੍ਹਾਂ ਦੇ ਸੰਪਰਕ ''ਚ ਆਏ 138 ਨਵੇਂ ਲੋਕਾਂ ਦੀ ਪਛਾਣ

Wednesday, Apr 15, 2020 - 02:37 AM (IST)

ਹਿਮਾਚਲ : ਤਬਲੀਗੀ ਜਮਾਤ ਤੇ ਉਨ੍ਹਾਂ ਦੇ ਸੰਪਰਕ ''ਚ ਆਏ 138 ਨਵੇਂ ਲੋਕਾਂ ਦੀ ਪਛਾਣ

ਸ਼ਿਮਲਾ (ਰਾਕਟਾ)- ਤਬਲੀਗੀ ਜਮਾਤ ਤੇ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕਰਨ ਲਈ ਸਰਚ ਮੁਹਿੰਮ ਜਾਰੀ ਹੈ। ਇਸੇ ਲੜੀ 'ਚ ਸੂਬੇ ਦੇ ਤਹਿਤ ਬੀਤੇ 24 ਘੰਟਿਆਂ ਦੌਰਾਨ ਤਬਲੀਗੀ ਜਮਾਤ ਤੇ ਉਨ੍ਹਾਂ ਦੇ ਸੰਪਰਕ ਵਿਚ ਆਇਆ 138 ਨਵੇਂ ਲੋਕਾਂ ਦੀ ਪਛਾਣ ਹੋਈ ਹੈ। ਅਜਿਹੇ ਵਿਚ ਹੁਣ ਤਕ ਸੂਬੇ ਵਿਚ 1053 ਤਬਲੀਗੀ ਜਮਾਤ ਦੇ ਲੋਕਾਂ ਤੇ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਇਨ੍ਹਾਂ ਵਿਚ 256 ਜਮਾਤੀ ਤੇ 797 ਉਸਦੇ ਸੰਪਰਕ ਵਿਚ ਆਉਣ ਵਾਲੇ ਸ਼ਾਮਲ ਹਨ। ਹੁਣ ਤਕ ਜਮਾਤ ਨਾਲ ਜੁੜੇ 110 ਲੋਕਾਂ ਵਿਰੁੱਧ 30 ਕੇਸ ਦਰਜ ਹੋਏ ਹਨ, ਜਦਕਿ 11 ਨੂੰ ਗ੍ਰਿਫਤਾਰ ਕੀਤਾ ਗਿਆ ਹੈ।


author

Gurdeep Singh

Content Editor

Related News