ਹਿਮਾ ਕੋਹਲੀ ਬਣੀ ਤੇਲੰਗਾਨਾ ਹਾਈ ਕੋਰਟ ਦੀ ਪਹਿਲੀ ਚੀਫ਼ ਜਸਟਿਸ ਬੀਬੀ
Thursday, Jan 07, 2021 - 06:02 PM (IST)
ਹੈਦਰਾਬਾਦ- ਜੱਜ ਹਿਮਾ ਕੋਹਲੀ ਤੇਲੰਗਾਨਾ ਹਾਈ ਕੋਰਟ ਦੀ ਪਹਿਲੀ ਚੀਫ਼ ਜਸਟਿਸ ਬੀਬੀ ਬਣ ਗਈ ਹੈ। ਰਾਜਪਾਲ ਤਮਿਲਿਸਾਈ ਸਾਊਂਡਰਾਜਨ ਨੇ ਰਾਜ ਭਵਨ 'ਚ ਆਯੋਜਿਤ ਇਕ ਸਮਾਰੋਹ 'ਚ ਜੱਜ ਕੋਹਲੀ ਨੂੰ ਚੀਫ਼ ਜਸਟਿਸ ਦੇ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਚੰਦਰਸ਼ੇਖਰ ਰਾਵ, ਵਿਧਾਨ ਸਭਾ ਸਪੀਕਰ ਪੋਖਰਾਮ ਸ਼੍ਰੀਨਿਵਾਸ ਰੈੱਡੀ, ਵਿਧਾਨ ਪ੍ਰੀਸ਼ਦ ਦੇ ਪ੍ਰਧਾਨ ਜੀ.ਸੁਖੇਂਦਰ ਰੈੱਡੀ, ਹਾਈ ਕੋਰਟ ਦੇ ਜੱਜ ਅਤੇ ਅਧਿਕਾਰੀ ਸ਼ਾਮਲ ਰਹੇ।
ਦੱਸਣਯੋਗ ਹੈ ਕਿ ਜੱਜ ਕੋਹਲੀ ਨੇ ਜੱਜ ਰਾਘਵੇਂਦਰ ਸਿੰਘ ਚੌਹਾਨ ਦੀ ਜਗ੍ਹਾ 'ਤੇ ਇਹ ਅਹੁਦਾ ਸੰਭਾਲਿਆ, ਜਿਨ੍ਹਾਂ ਨੂੰ ਉਤਰਾਖੰਡ ਹਾਈ ਕੋਰਟ 'ਚ ਟਰਾਂਸਫਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਦਿੱਲੀ ਹਾਈ ਕੋਰਟ 'ਚ ਜੱਜ ਸੀ। ਤੇਲੰਗਾਨਾ ਹਾਈ ਕੋਰਟ ਇਕ ਜਨਵਰੀ 2019 ਨੂੰ ਹੋਂਦ 'ਚ ਆਇਆ ਸੀ ਅਤੇ ਜੱਜ ਟੀ.ਬੀ. ਰਾਧਾਕ੍ਰਿਸ਼ਨਨ ਇਸ ਦੇ ਪਹਿਲੇ ਚੀਫ਼ ਜਸਟਿਸ ਬਣੇ ਸਨ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ