ਹਿਜ਼ਾਬ ਦੇ ਸਮਰਥਨ ’ਚ ਇਤਰਾਜ਼ਯੋਗ ਗੱਲਾਂ ਲਿਖ ਕੇ ਚਿਪਕਾਇਆ ਗਿਆ ਪੋਸਟਰ
Thursday, Feb 10, 2022 - 05:33 PM (IST)
ਉਜੈਨ— ਹਿਜ਼ਾਬ ਨੂੰ ਲੈ ਕੇ ਕਰਨਾਟਕ ਦੇ ਸਕੂਲ ਕਾਲਜਾਂ ’ਚ ਛਿੜਿਆ ਵਿਵਾਦ ਹੁਣ ਦੇਸ਼ ਭਰ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ, ਜਿਸ ਦੀ ਚਿੰਗਾਰੀ ਉਜੈਨ ਤੱਕ ਪੁੱਜ ਗਈ ਹੈ। ਬੀਤੀ ਰਾਤ ਅਛਪਛਾਤੇ ਵਿਅਕਤੀਆਂ ਨੇ ਹਿਜ਼ਾਬ ਦੇ ਸਮਰਥਨ ’ਚ ਕੋਠੀ ਦੇ ਪਿੱਛੇ ਸਥਿਤ ਹਨੁਮਾਨ ਮੰਦਰ ਨੇੜੇ ਧਰਮ ਵਿਸ਼ੇ ਦੀ ਔਰਤਾਂ ’ਤੇ ਗਲਤ ਟਿੱਪਣੀ ਲਿਖ ਕੇ ਪੋਸਟਰ ਚਿਪਕਾ ਦਿੱਤਾ। ਮਾਧਵ ਨਗਰ ਪੁਲਸ ਨੇ ਇੱਥੇ ਪੁੱਜ ਕੇ ਪੋਸਟਰ ਜ਼ਬਤ ਕੀਤਾ। ਮੱਧ ਪ੍ਰਦੇਸ਼ ’ਚ ਸਕੂਲ ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਦਾ ਹਿਜ਼ਾਬ ’ਤੇ ਬੈਨ ਲਗਾਉਣ ਦਾ ਬਿਆਨ ਸਾਹਮਣੇ ਆਇਆ।
ਹਾਲਾਂਕਿ ਇਸ ’ਤੇ ਸਰਕਾਰ ਨੇ ਆਪਣਾ ਪੱਖ ਸਪਸ਼ਟ ਕਰ ਦਿੱਤਾ ਹੈ ਕਿ ਅਜਿਹਾ ਕੋਈ ਪ੍ਰਸਤਾਵ ਫਿਲਹਾਲ ਨਹੀਂ ਹੈ ਫਿਰ ਵੀ ਸੂਬੇ ਭਰ ’ਚ ਇਸ ਦਾ ਵਿਰੋਧ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਦੇ ਨਾਲ-ਨਾਲ ਮੁਸਲਿਮ ਵਿਦਿਆਰਥੀਆਂ ਨੇ ਇਸ ਦਾ ਵਿਰੋਧ ਕੀਤਾ। ਇਸ ਲੜੀ ’ਚ ਹਿਜ਼ਾਬ ਦੇ ਸਮਰਥਨ ’ਚ ਕੁਝ ਅਸਮਾਜਿਕ ਤੱਤਾਂ ਨੇ ਕੋਠੀ ਪਿੱਛੇ ਸਥਿਤ ਹਨੁਮਾਨ ਮੰਦਰ ਨੇੜੇ ਪੋਸਟਰ ਚਿਪਕਾ ਦਿੱਤਾ। ਸੂਚਨਾ ਮਿਲਣ ’ਤੇ ਮਾਧਵ ਨਗਰ ਪੁਲਸ ਇੱਥੇ ਪੁੱਜੀ ਅਤੇ ਤੁਰੰਤ ਪੋਸਟਰ ਹਟਾਇਆ ਅਤੇ ਅਣਪਛਾਤੇ ਬਦਮਾਸ਼ਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ।
ਕੋਠੀ ਦੇ ਪਿੱਛੇ ਕੰਧ ’ਤੇ ਲੱਗੇ ਹਿਜ਼ਾਬ ਦੇ ਸਮਰਥਨ ਵਾਲੇ ਪੋਸਟਰ ’ਚ ਧਰਮ ਵਿਸ਼ੇਸ਼ ਔਰਤਾਂ ਖਿਲਾਫ ਅਸ਼ਲੀਲ ਅਤੇ ਇਤਰਾਜ਼ਯੋਗ ਗੱਲਾਂ ਲਿਖੀਆਂ ਗਈਆਂ ਸਨ। ਇਹ ਤਾਂ ਚੰਗਾ ਹੋਇਆ ਕਿ ਸਵੇਰੇ ਪੁਲਸ ਨੂੰ ਸਭ ਤੋਂ ਪਹਿਲਾਂ ਇਸ ਦੀ ਸੂਚਨਾ ਮਿਲੀ ਅਤੇ ਉਨ੍ਹਾਂ ਨੇ ਤੁਰੰਤ ਪੋਸਟਰ ਹਟਾ ਦਿੱਤਾ। ਕੋਠੀ ਨੇੜੇ ਕੰਧਾਂ ’ਤੇ ਵੀ ਪੁਲਸ ਫੋਰਸ ਨੇ ਇਸ ਪ੍ਰਕਾਰ ਦੇ ਪੋਸਟਰਾਂ ਦੀ ਸਰਚਿੰਗ ਕੀਤਾ। ਹਾਲਾਂਕਿ ਹੋਰ ਸਥਾਨਾਂ ’ਤੇ ਕੋਈ ਪੋਸਟਰ ਨਹੀਂ ਮਿਲਿਆ ਹੈ।
ਅਣਪਛਾਤੇ ਬਦਮਾਸ਼ਾਂ ਖਿਲਾਫ ਕੋਠੀ ਨੇੜੇ ਲੱਗੇ ਕੈਮਰਿਆਂ ਤੋਂ ਸ਼ਰਾਰਤ ਕਰਨ ਵਾਲੇ ਬਦਮਾਸ਼ਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਐੱਸ.ਪੀ. ਸਤਯੇਂਦਰ ਕੁਮਾਰ ਸ਼ੁਕਲਾ ਨੇ ਦੱਸਿਆ ਕਿ ਪੋਸਟਰ ਕੰਪਿਊਟਰ ’ਤੇ ਡਿਜ਼ਾਇਨ ਕਰਕੇ ਪ੍ਰਿੰਟਰ ਕੱਢਿਆ ਗਿਆ ਹੈ, ਉਸ ਨੂੰ ਬਾਜ਼ਾਰ ’ਚ ਪ੍ਰਿੰਟ ਨਹੀਂ ਕਰਵਾਇਆ ਗਿਆ। ਇਕ ਹੀ ਪੋਸਟਰ ਕੰਧ ’ਤੇ ਚਿਪਕਾ ਮਿਲਿਆ, ਜਿਸ ਨੂੰ ਹਟਾ ਦਿੱਤਾ ਗਿਆ ਹੈ।