ਹਿਜਾਬ ਮਾਮਲਾ ਕਰਨਾਟਕ ਹਾਈ ਕੋਰਟ ਦੀ ਵੱਡੀ ਬੈਂਚ ਦੇ ਹਵਾਲੇ

Thursday, Feb 10, 2022 - 02:22 AM (IST)

ਬੇਂਗਲੁਰੂ– ਹਿਜਾਬ ਵਿਵਾਦ ’ਤੇ ਸੁਣਵਾਈ ਕਰ ਰਹੀ ਕਰਨਾਟਕ ਹਾਈ ਕੋਰਟ ਦੀ ਸਿੰਗਲ ਬੈਂਚ ਨੇ ਮਾਮਲੇ ਨੂੰ ਵੱਡੀ ਬੈਂਚ ਕੋਲ ਭੇਜ ਦਿੱਤਾ ਹੈ। ਹੁਣ ਤੱਕ ਮਾਮਲੇ ਦੀ ਸੁਣਵਾਈ ਜੱਜ ਕ੍ਰਿਸ਼ਨਾ ਦੀਕਸ਼ਿਤ ਦੀ ਸਿੰਗਲ ਬੈਂਚ ਕਰ ਰਹੀ ਸੀ। ਕਲਾਸਾਂ ਵਿਚ ਹਿਜਾਬ ਨੂੰ ਲੈ ਕੇ ਪਾਬੰਦੀ ਖਿਲਾਫ ਕੁਝ ਪਟੀਸ਼ਨਾਂ ’ਤੇ ਮੰਗਲਵਾਰ ਤੋਂ ਸੁਣਵਾਈ ਕਰ ਰਹੇ ਜਸਟਿਸ ਕ੍ਰਿਸ਼ਨਾ ਐੱਸ. ਦੀਕਸ਼ਿਤ ਨੇ ਕਿਹਾ ਕਿ ਪਰਸਨਲ ਲਾਅ ਦੇ ਕੁਝ ਪਹਿਲੂਆਂ ਦੇ ਮੱਦੇਨਜ਼ਰ ਇਹ ਮਾਮਲੇ ਬੁਨਿਆਦੀ ਮਹੱਤਵ ਦੇ ਕੁਝ ਸੰਵਿਧਾਨਿਕ ਸਵਾਲਾਂ ਨੂੰ ਉਠਾਉਂਦੇ ਹਨ।

ਇਹ ਖ਼ਬਰ ਪੜ੍ਹੋ- CBSE ਬੋਰਡ ਨੇ 10ਵੀਂ-12ਵੀਂ ਦੇ ਲਈ ਸੈਕੰਡ ਟਰਮ ਦੀ ਪ੍ਰੀਖਿਆਵਾਂ ਦਾ ਕੀਤਾ ਐਲਾਨ
ਓਧਰ ਸਿੱਖਿਅਕ ਸੰਸਥਾਵਾਂ ਵਿਚ ਹਿਜਾਬ ਪਹਿਨਣ ਸੰਬੰਧੀ ਵਿਵਾਦ ਕਾਰਨ ਪੈਦਾ ਹੋਏ ਤਣਾਅਪੂਰਨ ਮਾਹੌਲ ਦੇ ਮੱਦੇਨਜ਼ਰ 3 ਦਿਨਾਂ ਦੀਆਂ ਛੁੱਟੀਆਂ ਦੇ ਐਲਾਨ ਤੋਂ ਬਾਅਦ ਬੁੱਧਵਾਰ ਨੂੰ ਸ਼ਾਂਤੀ ਰਹੀ। ਉੱਥੇ ਹੀ ਕਰਨਾਟਕ ਦੇ ਗ੍ਰਹਿ ਮੰਤਰੀ ਅਰਾਗਾ ਗਿਆਨੇਂਦਰ ਅਤੇ ਮਾਲ ਮੰਤਰੀ ਆਰ. ਅਸ਼ੋਕ ਨੇ ਕਾਂਗਰਸ ’ਤੇ ਹਿਜਾਬ ਵਿਵਾਦ ਨੂੰ ਭੜਕਾਉਣ ਦਾ ਬੁੱਧਵਾਰ ਨੂੰ ਦੋਸ਼ ਲਾਉਂਦੇ ਹੋਏ ਕਿਹਾ, ‘‘ਕਾਂਗਰਸ ਨੇਤਾ ਹਿਜਾਬ ਸੰਬੰਧੀ ਵਿਵਾਦ ਨੂੰ ਲੈ ਕੇ ਅੱਗ ਵਿਚ ਘਿਓ ਪਾ ਰਹੇ ਹਨ। ਜੇਕਰ ਉਨ੍ਹਾਂ ਭਵਿੱਖ ਵਿਚ ਵੀ ਅਜਿਹਾ ਕਰਨਾ ਜਾਰੀ ਰੱਖਿਆ ਤਾਂ ਕਰਨਾਟਕ ਦੇ ਲੋਕ ਉਨ੍ਹਾਂ ਨੂੰ ਅਰਬ ਸਾਗਰ ਵਿਚ ਸੁੱਟ ਦੇਣਗੇ।’’ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦੀ ਕਰਨਾਟਕ ਇਕਾਈ ਦੇ ਮੁਖੀ ਡੀ. ਕੇ. ਸ਼ਿਵਕੁਮਾਰ ਨੇ ਮੀਡੀਆ ਨੂੰ ਗਲਤ ਜਾਣਕਾਰੀ ਦਿੱਤੀ ਕਿ ਸ਼ਿਵਮੋਗਾ ਵਿਚ ਤਿਰੰਗਾ ਉਤਾਰ ਕੇ ਭਗਵਾ ਝੰਡਾ ਲਹਿਰਾਇਆ ਗਿਆ। ਮੰਤਰੀ ਨੇ ਦਾਅਵਾ ਕੀਤਾ ਕਿ ਰਾਸ਼ਟਰੀ ਝੰਡਾ ਤਿਰੰਗਾ ਕਦੇ ਉਤਾਰਿਅਾ ਨਹੀਂ ਗਿਆ।

ਇਹ ਖ਼ਬਰ ਪੜ੍ਹੋ- ਜੁੜਵਾ ਬੱਚਿਆਂ ਦੀ ਮਾਂ ਬਣੀ ਦੀਪਿਕਾ, 4 ਸਾਲ ਬਾਅਦ ਸਕੁਐਸ਼ ਕੋਰਟ 'ਤੇ ਕਰੇਗੀ ਵਾਪਸੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News