ਤੇਜ਼ ਰਫ਼ਤਾਰ ਵੈਨ ਨੇ 3 ਮੋਟਰਸਾਇਕਲਾਂ ਨੂੰ ਮਾਰੀ ਟੱਕਰ, 3 ਨੌਜਵਾਨਾਂ ਦੀ ਮੌਤ

Saturday, Aug 31, 2024 - 10:34 AM (IST)

ਤੇਜ਼ ਰਫ਼ਤਾਰ ਵੈਨ ਨੇ 3 ਮੋਟਰਸਾਇਕਲਾਂ ਨੂੰ ਮਾਰੀ ਟੱਕਰ, 3 ਨੌਜਵਾਨਾਂ ਦੀ ਮੌਤ

ਦੇਵਰੀਆ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਗੌਰੀ ਬਾਜ਼ਾਰ ਥਾਣਾ ਖੇਤਰ ਵਿੱਚ ਇੱਕ ਤੇਜ਼ ਰਫ਼ਤਾਰ ਵੈਨ ਵਲੋਂ ਤਿੰਨ ਮੋਟਰਸਾਈਕਲਾਂ ਨੂੰ ਜ਼ਬਰਦਸਤ ਟੱਕਰ ਮਾਰ ਦੇਣ ਦੀ ਸੂਚਨਾ ਮਿਲੀ ਹੈ। ਇਸ ਭਿਆਨਕ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਪੁਲਸ ਨੂੰ ਦਿੱਤੀ ਗਈ, ਜਿਹਨਾਂ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। 

ਇਹ ਵੀ ਪੜ੍ਹੋ 1984 ਸਿੱਖ ਕਤਲੇਆਮ: ਅਦਾਲਤ ਵਲੋਂ ਜਗਦੀਸ਼ ਟਾਈਟਲਰ ‘ਤੇ ਦੋਸ਼ ਆਇਦ

ਇਸ ਘਟਨਾ ਦੇ ਸਬੰਧ ਵਿਚ ਗੌਰੀ ਬਾਜ਼ਾਰ ਥਾਣਾ ਇੰਚਾਰਜ ਡੀਕੇ ਮਿਸ਼ਰਾ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 10 ਵਜੇ ਇਕ ਪਿਕਅੱਪ ਵੈਨ ਨੇ ਤਿੰਨ ਮੋਟਰਸਾਈਕਲਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਮਿਸ਼ਰਾ ਅਨੁਸਾਰ ਮ੍ਰਿਤਕਾਂ ਦੀ ਪਛਾਣ ਰਤਨੇਸ਼ (24), ਰਾਜੂ (28) ਅਤੇ ਸਾਹਿਲ (17) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਡਾਕਟਰ ਉਨ੍ਹਾਂ ਦੀ ਹਾਲਤ ਸਥਿਰ ਦੱਸ ਰਹੇ ਹਨ। ਮਿਸ਼ਰਾ ਅਨੁਸਾਰ ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ ਰੂਹ ਕੰਬਾਊ ਵਾਰਦਾਤ : ਬੰਦ ਘਰ 'ਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਉੱਡੇ ਪਰਿਵਾਰ ਦੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News