ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼, 5 ਸਟਾਰ ਹੋਟਲ ਤੋਂ ਫੜੀਆਂ ਗਈਆਂ ਦੋ ਟੀਵੀ ਅਦਾਕਾਰਾ

Saturday, Oct 24, 2020 - 07:53 PM (IST)

ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼, 5 ਸਟਾਰ ਹੋਟਲ ਤੋਂ ਫੜੀਆਂ ਗਈਆਂ ਦੋ ਟੀਵੀ ਅਦਾਕਾਰਾ

ਮੁੰਬਈ : ਮੁੰਬਈ ਅਪਰਾਧ ਸ਼ਾਖਾ ਨੇ ਇੱਕ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਕੁੱਝ ਸਮੇਂ ਲਈ ਫਿਲਮ ਅਦਾਕਾਰ ਦੇ ਤੌਰ 'ਤੇ ਕੰਮ ਕਰ ਚੁੱਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਨਾਲ ਹੀ ਟੈਲੀਵਿਜ਼ਨ ਸੀਰੀਅਲਾਂ 'ਚ ਭੂਮਿਕਾ ਨਿਭਾ ਚੁੱਕੀਆਂ ਤਿੰਨ ਔਰਤਾਂ ਨੂੰ ਛੁਡਾਇਆ ਹੈ। ਇਹ ਜਾਣਕਾਰੀ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਦਿੱਤੀ।

ਅਧਿਕਾਰੀ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕੰਮ ਕਰਦੇ ਹੋਏ ਕਿ ਰੈਕੇਟ 'ਚ ਬੈਲੀ ਡਾਂਸਰ ਸ਼ਾਮਲ ਹਨ, ਅਪਰਾਧ ਸ਼ਾਖਾ ਦੀ ਇਕਾਈ 12 ਨੇ ਇੱਕ ਵਿਅਕਤੀ ਨੂੰ ਗਾਹਕ ਬਣਾ ਕੇ ਭੇਜਿਆ ਅਤੇ 10.50 ਲੱਖ ਰੁਪਏ 'ਚ ਇੱਕ ਸੌਦਾ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਬਾਅਦ 'ਚ ਸੀਨੀਅਰ ਇੰਸਪੈਕਟਰ ਮਹੇਸ਼ ਤਾਵਡੇ ਦੀ ਅਗਵਾਈ 'ਚ ਇੱਕ ਟੀਮ ਨੇ ਸ਼ੁੱਕਰਵਾਰ ਨੂੰ ਗੋਰੇਗਾਂਵ ਸਥਿਤ ਇੱਕ ਪੰਜ ਸਿਤਾਰਾ ਹੋਟਲ 'ਤੇ ਛਾਪਾ ਮਾਰਿਆ ਅਤੇ ਇਹ ਗ੍ਰਿਫਤਾਰੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਭਾਰਤੀ ਦੰਡਾਵਲੀ ਅਤੇ ਅਨੈਤਿਕ ਤਸਕਰੀ ਰੋਕਥਾਮ ਐਕਟ ਦੇ ਤਹਿਤ ਇੱਕ ਮਾਮਲਾ ਦਰਜ ਕੀਤਾ ਅਤੇ ਵਨਰਾਈ ਪੁਲਸ ਥਾਣੇ ਤੋਂ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।


author

Inder Prajapati

Content Editor

Related News